Rajour, Jammu-Kashmir: ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਫੌਜ ਨੇ ਨਾਕਾਮ ਕਰ ਦਿੱਤਾ। ਭਾਰਤੀ ਫੌਜ ਦੇ ਜਵਾਨਾਂ ਨੇ ਘੁਸਪੈਠ ਨੂੰ ਰੋਕਦੇ ਹੋੋਏ ਦੋ ਅੱਤਵਾਦੀਆਂ ਨੂੰਢੇਰ ਕਰ ਦਿੱਤਾ। ਅੱਤਵਾਦੀਆਂ ਕੋਲੋਂ ਦੋ ਏਕੇ-47, ਇਕ ਪਿਸਤੌਲ ਅਤੇ ਹਥਿਆਰਾਂ ਦਾ ਵੱਡਾ ਭੰਡਾਰ ਬਰਾਮਦ ਹੋਇਆ ਹੈ।
ਫੌਜ ਦੀ ਜੰਮੂ ਸਥਿਤ ਵ੍ਹਾਈਟ ਨਾਈਟ ਕੋਰ ਨੇ ਐਕਸ ‘ਤੇ ਕਿਹਾ ਕਿ ਸੰਭਾਵਿਤ ਘੁਸਪੈਠ ਦੀ ਕੋਸ਼ਿਸ਼ ਬਾਰੇ ਖੁਫੀਆ ਏਜੰਸੀਆਂ ਅਤੇ ਪੁਲਿਸ ਦੇ ਇਨਪੁਟਸ ਦੇ ਆਧਾਰ ‘ਤੇ, 8 ਅਤੇ 9 ਸਤੰਬਰ ਦੀ ਦਰਮਿਆਨੀ ਰਾਤ ਨੂੰ ਲਾਮ ਸੈਕਟਰ ਵਿਚ ਘੁਸਪੈਠ ਵਿਰੋਧੀ ਮੁਹਿੰਮ ਚਲਾਈ ਗਈ। ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ। ਉਨ੍ਹਾਂ ਕੋਲੋਂ ਹੁਣ ਤੱਕ ਦੋ ਏਕੇ-47 ਅਤੇ ਇੱਕ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਹੋਏ ਹਨ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਕਾਬਲੇ ਤੋਂ ਬਾਅਦ ਇਲਾਕੇ ’ਚ ਰੋਸ਼ਨੀ ਰਾਤ ਭਰ ਚੌਕਸੀ ਰੱਖੀ ਗਈ। ਸਵੇਰ ਹੁੰਦਿਆਂ ਹੀ ਮੁੜ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਹਿੰਦੂਸਥਾਨ ਸਮਾਚਾਰ