Bangalore News: ਬੈਂਗਲੁਰੂ ‘ਚ ਇਕ ਆਟੋ ਡਰਾਈਵਰ ਦੀ ਧੱਕੇਸ਼ਾਹੀ ਦਾ ਮਾਮਲਾ ਵੇਖਣ ਨੂੰ ਮਿਲਿਆ। ਇੱਕ ਮਹਿਲਾ ਵੱਲੋਂ ਰਾਈਡ ਕੈਂਸਲ ਕਰਨ ਤੋਂ ਬਾਅਦ ਆਟੋ ਡਰਾਈਵਰ ਨੇ ਮਹਿਲਾ ਨਾਲ ਕੁੱਟਮਾਰ ਅਤੇ ਗਾਲੀ-ਗਲੋਚ ਕੀਤੀ। ਔਰਤ ਨੇ ਇਹ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਗਿਆ। ਆਟੋ ਚਾਲਕ ਨੇ ਮਹਿਲਾ ਨਾਲ ਵਾਹਿਆਤੀ ਵੀ ਕੀਤੀ। ਫਿਲਹਾਲ ਪੁਲਿਸ ਨੇ ਦੋਸ਼ੀ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ।
Yesterday I faced severe harassment and was physically assaulted by your auto driver in Bangalore after a simple ride cancellation. Despite reporting, your customer support has been unresponsive. Immediate action is needed! @Olacabs @ola_supports @BlrCityPolice pic.twitter.com/iTkXFKDMS7
— Niti (@nihihiti) September 4, 2024
ਔਰਤ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ‘ਤੇ ਮਹਿਲਾ ਨੇ ਲਿਖਿਆ ਕਿ “ਕੱਲ੍ਹ ਬੈਂਗਲੁਰੂ ‘ਚ ਮੈਂ ਅਤੇ ਮੇਰੇ ਦੋਸਤ ਨੇ ਛੇਤੀ ਹੋਣ ਕਾਰਨ ਓਲਾ ‘ਤੇ ਦੋ ਆਟੋ ਬੁੱਕ ਕੀਤੇ ਸਨ। ਜਦੋਂ ਮੇਰਾ ਬੁੱਕ ਕੀਤਾ ਆਟੋ ਪਹਿਲਾਂ ਪਹੁੰਚਿਆ, ਤਾਂ ਉਸਨੇ ਆਪਣੀ ਆਟੋ ਦੀ ਸਵਾਰੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਦੂਜੇ ਆਟੋ ਚਾਲਕ ਨੇ ਗੁੱਸੇ ਨਾਲ ਸਾਡਾ ਪਿੱਛਾ ਕੀਤਾ। ਸਮਝਾਉਣ ’ਤੇ ਵੀ ਉਸ ਨੇ ਗਾਲੀ ਗਲੌਚ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਆਟੋ ਚਾਲਕ ਨੇ ਸਾਡੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ। ਜਦੋਂ ਮੈਂ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਉਹ ਹੋਰ ਗੁੱਸੇ ਹੋ ਗਿਆ। ਉਸ ਨੇ ਮੇਰਾ ਫੋਨ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਵਿਰੋਧ ਕੀਤਾ ਤਾਂ ਆਟੋ ਚਾਲਕ ਨੇ ਮੈਨੂੰ ਥੱਪੜ ਮਾਰੇ ਅਤੇ ਧਮਕੀਆਂ ਵੀ ਦਿੱਤੀਆਂ। ਉਸ ਨੇ ਕਿਹਾ ਕਿ ਉਹ ਮੈਨੂੰ ਚੱਪਲਾਂ ਨਾਲ ਵੀ ਕੁੱਟੇਗਾ। ਮਹਿਲਾ ਨੇ ਆਪਣੀ ਪੋਸਟ ‘ਚ ਬੁਕਿੰਗ ਪਲੇਟਫਾਰਮ ਕੰਪਨੀ ਨੂੰ ਵੀ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰਨਗੇ”।
ਕੰਪਨੀ ਦੀ ਤਰਫੋਂ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਇਹ ਚਿੰਤਾਜਨਕ ਹੈ ਅਤੇ ਉਹ ਇਸ ਘਟਨਾ ਦੀ ਜਾਂਚ ਕਰਨਗੇ, ਜਦਕਿ ਪੀੜਤਾ ਨਾਲ ਹੋਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ ਅਲੋਕ ਕੁਮਾਰ ਨੇ ਔਰਤ ਨੂੰ ਜੋ ਵੀ ਕਾਰਵਾਈ ਬਣੇਗੀ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਹੈ।
ਮਹਿਲਾ ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਏਡੀਜੀਪੀ ਨੇ ਕਿਹਾ, ‘ਇਸ ਤਰ੍ਹਾਂ ਦਾ ਵਿਵਹਾਰ ਅਸਵੀਕਾਰਨਯੋਗ ਹੈ, ਉਸ ਵਰਗੇ ਕੁਝ ਲੋਕ ਆਟੋ ਵਾਲਿਆਂ ਨੂੰ ਬਦਨਾਮ ਕਰਦੇ ਹਨ। ਮੁਲਜ਼ਮ ਡਰਾਈਵਰ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ।