Bollywood News: ਹਾਲ ਹੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਸੈਲੀਬ੍ਰਿਟੀਜ਼ ਦੀ ਸੂਚੀ ਸਾਹਮਣੇ ਆਈ ਹੈ। ਇਸ ਸੂਚੀ ‘ਚ ਸਾਲ 2024 ‘ਚ ਭਾਰਤ ‘ਚ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਕਲਾਕਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਨਾਮ ਸਭ ਤੋਂ ਉੱਪਰ ਹੈ। ਥਲਪਤੀ ਵਿਜੇ ਦੂਜੇ ਸਥਾਨ ‘ਤੇ ਹਨ। ਇਸ ਲਿਸਟ ‘ਚ ਕ੍ਰਿਕਟਰ ਵਿਰਾਟ ਕੋਹਲੀ ਦਾ ਨਾਮ ਵੀ ਹੈ। ਇਨ੍ਹਾਂ ਮਸ਼ਹੂਰ ਹਸਤੀਆਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਵਿੱਤੀ ਸਾਲ 2024 ‘ਚ ਕਿੰਨਾ ਟੈਕਸ ਅਦਾ ਕੀਤਾ ਹੈ।
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਨੇ ਵਿੱਤੀ ਸਾਲ 2024 ‘ਚ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਸ਼ਾਹਰੁਖ ਤੋਂ ਬਾਅਦ ਇਸ ਲਿਸਟ ‘ਚ ਸਾਊਥ ਦੇ ਸੁਪਰਸਟਾਰ ਥਲਪਤੀ ਵਿਜੇ ਦਾ ਨਾਮ ਹੈ। ਤਮਿਲ ਸੁਪਰਸਟਾਰ ਨੇ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਸੂਚੀ ‘ਚ ਤੀਜੇ ਸਥਾਨ ‘ਤੇ ਸਲਮਾਨ ਖਾਨ ਹਨ ਅਤੇ ਉਨ੍ਹਾਂ ਨੇ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।
ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ‘ਕਲਕੀ 2898’ ‘ਚ ਉਨ੍ਹਾਂ ਦੇ ਕੰਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ। ਅਮਿਤਾਭ ਨੇ ਵਿੱਤੀ ਸਾਲ 2024 ‘ਚ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਕ੍ਰਿਕਟਰ ਵਿਰਾਟ ਕੋਹਲੀ 66 ਕਰੋੜ ਰੁਪਏ ਦਾ ਟੈਕਸ ਭਰ ਕੇ ਇਸ ਸੂਚੀ ‘ਚ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸੂਚੀ ‘ਚ ਟਾਪ 10 ‘ਚ ਸਿਰਫ ਵਿਰਾਟ ਕੋਹਲੀ, ਐੱਮਐੱਸ ਧੋਨੀ ਅਤੇ ਸਚਿਨ ਤੇਂਦੁਲਕਰ ਦੇ ਨਾਮ ਹਨ। ਧੋਨੀ ਨੇ 38 ਕਰੋੜ ਅਤੇ ਸਚਿਨ ਤੇਂਦੁਲਕਰ ਨੇ 28 ਕਰੋੜ ਦਾ ਟੈਕਸ ਅਦਾ ਕੀਤਾ ਹੈ। ਟੈਕਸ ਸੂਚੀ ਵਿੱਚ ਹੋਰ ਖਿਡਾਰੀਆਂ ਦੇ ਨਾਮ ਟਾਪ 20 ਵਿੱਚ ਹਨ। ‘ਫਾਈਟਰ’ ਅਭਿਨੇਤਾ ਰਿਤਿਕ ਰੋਸ਼ਨ 28 ਕਰੋੜ ਰੁਪਏ ਦੇ ਟੈਕਸ ਬਿੱਲ ਨਾਲ ਸੂਚੀ ‘ਚ ਦਸਵੇਂ ਸਥਾਨ ‘ਤੇ ਹਨ। ਇਸ ਸੂਚੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਸ਼ਾਹਰੁਖ ਦੀਆਂ ਆਉਣ ਵਾਲੇ ਸਾਲਾਂ ਵਿੱਚ ਇੱਕ ਤੋਂ ਬਾਅਦ ਇੱਕ ਪੰਜ ਤੋਂ ਛੇ ਫ਼ਿਲਮਾਂ ਹਨ। ਸ਼ਾਹਰੁਖ ਖਾਨ ਦੀ ਫਿਲਮ ‘ਕਿੰਗ’ ਦੀ ਸ਼ੂਟਿੰਗ ਚੱਲ ਰਹੀ ਹੈ ਪਰ ਪ੍ਰਸ਼ੰਸਕ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਇਕ ਵਾਰ ਫਿਰ ਇਕੱਠੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ‘ਟਾਈਗਰ ਵਰਸੇਜ਼ ਪਠਾਨ’ ਰਾਹੀਂ ਦਰਸ਼ਕਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਭਾਰਤੀ ਫੌਜ ਨੇ ਸੀਅਰਾ ਲਿਓਨ ਨੂੰ ਆਜ਼ਾਦ ਕਰਾਉਣ ਲਈ 2000 ਵਿੱਚ ਇੱਕ ਅਭਿਆਨ ਸ਼ੁਰੂ ਕੀਤਾ ਸੀ। ਇਸ ਮੁਹਿੰਮ ਨੂੰ ‘ਆਪ੍ਰੇਸ਼ਨ ਖੁਖਰੀ’ ਦਾ ਨਾਮ ਦਿੱਤਾ ਗਿਆ। ਇਸ ਦੇ ਆਧਾਰ ‘ਤੇ ਇਹ ਫਿਲਮ ਦਰਸ਼ਕਾਂ ਸਾਹਮਣੇ ਪੇਸ਼ ਕੀਤੀ ਜਾਵੇਗੀ। ‘ਚੱਕ ਦੇ ਇੰਡੀਆ 2’, ‘ਪੈਂਥਰ’, ‘ਇਜ਼ਹਾਰ’ ਅਤੇ ਕੁਝ ਹੋਰ ਫਿਲਮਾਂ ਆਉਣ ਵਾਲੀਆਂ ਹਨ।
ਹਿੰਦੂਸਥਾਨ ਸਮਾਚਾਰ