New Delhi: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਹੀ ਚੋਣਾਂ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਸੂਬੇ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਹੋ ਸਕਦਾ ਹੈ। ਦਰਅਸਲ ਅੱਜ ਰਾਹੁਲ ਗਾਂਧੀ ਨੇ ‘ਆਪ’ ਨੂੰ ਗਠਜੋੜ ਨੂੰ ਲੈ ਕੇ ਓਫਰ ਦਿੱਤਾ ਹੈ। ਜਿਸ ‘ਤੇ ‘ਆਪ’ ਨੇਤਾ ਸੰਜੇ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਹਰਿਆਣਾ ਚੋਣਾਂ ਵਿੱਚ ਕਾਂਗਰਸ-ਆਪ ਗਠਜੋੜ ਬਾਰੇ ਸੰਜੇ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਬਿਆਨ ਸਵਾਗਤਯੋਗ ਹੈ।
ਰਾਹੁਲ ਗਾਂਧੀ ਨੇ ‘ਆਪ’ ਨਾਲ ਗਠਜੋੜ ਦੇ ਦਿੱਤੇ ਸੰਕੇਤ
ਸੰਜੇ ਸਿੰਘ ਨੇ ਇਹ ਵੀ ਕਿਹਾ, ”ਦੋਵਾਂ ਪਾਰਟੀਆਂ ਦਾ ਉਦੇਸ਼ ਭਾਜਪਾ ਨੂੰ ਹਰਾਉਣਾ ਹੈ। ਇਸ ਲਈ ਸੂਬੇ ਵਿਚ ਗਠਜੋੜ ਕਰਨਾ ਸਹੀ ਹੋਵੇਗਾ। ਹਾਲਾਂਕਿ ਗਠਜੋੜ ਬਣੇਗਾ ਜਾਂ ਨਹੀਂ ਇਸ ਬਾਰੇ ਅੰਤਿਮ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਲੈਣਗੇ। ਦਰਅਸਲ ਅੱਜ ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ। ਇਸ ‘ਚ ਰਾਹੁਲ ਗਾਂਧੀ ਨੇ ‘ਆਪ’ ਨਾਲ ਗਠਜੋੜ ਦਾ ਸੰਕੇਤ ਦਿੱਤਾ ਹੈ। ਮੀਟਿੰਗ ਵਿੱਚ ਰਾਹੁਲ ਗਾਂਧੀ ਵੱਲੋਂ ਇਕੱਲੇ ਚੋਣ ਲੜਨ ਨਾਲ ਹੋਣ ਵਾਲੇ ਨੁਕਸਾਨ ਅਤੇ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਸਵਾਲ ਪੁੱਛੇ ਗਏ।
#WATCH हरियाणा विधानसभा चुनाव को लेकर राहुल गांधी के बयान पर AAP नेता संजय सिंह ने कहा, “उनके इस कथन का मैं समर्थन करता हूं। निश्चित तौर पर भाजपा को हराना हम सब की प्राथमिकता है। लेकिन इसके बारे में आधिकारिक रूप से हमारे हरियाणा के प्रभारी बातचीत करके सूचना अरविंद केजरीवाल को… pic.twitter.com/Uq1JTc40Kr
— ANI_HindiNews (@AHindinews) September 3, 2024
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ
ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨੇ ਰਾਹੁਲ ਗਾਂਧੀ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ‘ਆਪ’ ਨਾਲ ਗਠਜੋੜ ਨੂੰ ਔਖਾ ਕਰਾਰ ਦਿੱਤਾ ਕਿਉਂਕਿ ‘ਆਪ’ ਜ਼ਿਆਦਾ ਸੀਟਾਂ ਦੀ ਮੰਗ ਕਰ ਰਹੀ ਹੈ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇੰਡਿਆ ਗਠਜੋੜ ਦੀਆਂ ਵੋਟਾਂ ਆਪਸ ‘ਚ ਵੰਡੀਆਂ ਜਾਣ। ਇਸ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ ਅਤੇ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਦੱਸ ਦੇਈਏ ਕਿ 5 ਅਕਤੂਬਰ ਨੂੰ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਨਤੀਜੇ 8 ਅਕਤੂਬਰ ਨੂੰ ਆਉਣਗੇ।