New Delhi: ਗਲੋਬਲ ਚੁਣੌਤੀਆਂ ਅਤੇ ਆਰਥਿਕ ਮੰਦੀ ਵਿਚਾਲੇ, ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਭਾਰਤੀ ਅਰਥਚਾਰੇ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਅਪ੍ਰੈਲ ਤੋਂ ਜੂਨ ਤਿਮਾਹੀ ਵਿੱਚ ਭਾਰਤੀ ਅਰਥਚਾਰੇ ਦੀ ਜੀਡੀਪੀ ਵਿਕਾਸ ਦਰ 6.7% ਰਹੀ। ਇਸ ਤੋਂ ਬਾਅਦ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ‘ਚ ਖਰੀਦਦਾਰੀ ਦੇਖਣ ਨੂੰ ਮਿਲੀ।
ਬੀੇਤੇ ਹਫਤੇ ਦੇ ਰਿਕਾਰਡ ਉਛਾਲ ਤੋਂ ਬਾਅਦ, ਇਸ ਹਫਤੇ ਵੀ ਸ਼ੇਅਰ ਬਾਜਾਰ ਦੀ ਸ਼ੁਰੂਆਤ ਹਰੇ ਨਿਸ਼ਾਨ ਤੋਂ ਹੋਈ। ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 360 ਅੰਕਾਂ ਦੀ ਛਾਲ ਮਾਰਿਆ; ਦੂਜੇ ਪਾਸੇ ਨਿਫਟੀ ਨੇ ਪਹਿਲੀ ਵਾਰ 25300 ਨੂੰ ਪਾਰ ਕੀਤਾ।
ਬਾਜ਼ਾਰ ‘ਚ ਇਹ ਵਾਧਾ ਆਈ.ਟੀ. ਅਤੇ ਵਿੱਤੀ ਸੇਵਾ ਖੇਤਰ ਦੇ ਸ਼ੇਅਰਾਂ ‘ਚ ਖਰੀਦਦਾਰੀ ਨਾਲ ਹੋਇਆ ਹੈ। ਸੋਮਵਾਰ ਨੂੰ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਕਾਰਨ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਮਜ਼ਬੂਤ ਜੀਡੀਪੀ ਅੰਕੜੇ ਵੀ ਸਨ। ਵੈਸ਼ਵਿਕ ਚੁਨੌਤਿਆਂ ਅਤੇ ਸੁਸਤ ਆਰਥਿਕ ਮੰਦੀ ਵਿਚਾਲੇ, ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ਭਾਰਤੀ ਅਰਥਚਾਰੇ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਅਪ੍ਰੈਲ ਤੋਂ ਜੂਨ ਤਿਮਾਹੀ ਵਿੱਚ ਭਾਰਤੀ ਅਰਥਚਾਰੇ ਦੀ ਜੀਡੀਪੀ ਵਿਕਾਸ ਦਰ 6.7% ਰਹੀ।
ਸਵੇਰੇ 10:32 ਵਜੇ ਸੈਂਸੈਕਸ 233.99 (0.28%) ਅੰਕਾਂ ਦੇ ਵਾਧੇ ਨਾਲ 82,612.55 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਨਿਫਟੀ 62.10 (0.25%) ਅੰਕਾਂ ਨਾਲ ਮਜ਼ਬੂਤ ਹੋਇਆ ਅਤੇ 25,298.00 ‘ਤੇ ਪਹੁੰਚ ਗਿਆ।