Athens News: ਦੱਖਣੀ ਗ੍ਰੀਸ ਦੇ ਕ੍ਰੇਤੇ ‘ਚ ਬੁੱਧਵਾਰ ਨੂੰ ਰਿਕਟਰ ਪੈਮਾਨੇ ‘ਤੇ 5.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਕਿਸੇ ਦੇ ਵੀ ਜ਼ਖ਼ਮੀ ਜਾਂ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਏਥਨਜ਼ ਜੀਓਡਾਇਨਾਮਿਕ ਇੰਸਟੀਚਿਊਟ ਨੇ ਦੱਸਿਆ ਕਿ ਕ੍ਰੇਤੇ ਅਤੇ ਗਾਵਡੋਸ ਟਾਪੂ ਦੇ ਵਿਚਕਾਰ ਸਥਾਨਕ ਸਮੇਂ ਅਨੁਸਾਰ ਸ਼ਾਮ 7:29 ਵਜੇ ਭੂਚਾਲ ਆਇਆ। ਇਸ ਦੀ ਡੂੰਘਾਈ 11.6 ਕਿਲੋਮੀਟਰ ਸੀ। ਅੱਗ ਬੁਝਾਊ ਵਿਭਾਗ ਨੇ ਕਿਹਾ ਕਿ ਉਸ ਨੂੰ ਕਿਸੇ ਦੇ ਵੀ ਜ਼ਖਮੀ ਜਾਂ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਕੋਈ ਸ਼ੁਰੂਆਤੀ ਰਿਪੋਰਟ ਨਹੀਂ ਮਿਲੀ ਹੈ।
ਹਿੰਦੂਸਥਾਨ ਸਮਾਚਾਰ