Mosco News: ਰੂਸ ਨੇ 92 ਅਮਰੀਕੀ ਨਾਗਰਿਕਾਂ ਦੇ ਆਪਣੇ ਦੇਸ਼ ‘ਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਵਾਲ ਸਟ੍ਰੀਟ ਜਰਨਲ, ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਦੇ ਪੱਤਰਕਾਰਾਂ ਸਮੇਤ ਕਈ ਵਕੀਲ ਅਤੇ ਨਾਮਵਰ ਕਾਰੋਬਾਰੀ ਵੀ ਸ਼ਾਮਲ ਹਨ। ਯੂਕ੍ਰੇਨ ਨੂੰ ਲੈ ਕੇ ਜੰਗ ਦੌਰਾਨ ਰੂਸ ਅਤੇ ਅਮਰੀਕਾ ਵਿਚਾਲੇ ਸ਼ੀਤ ਯੁੱਧ ਜਾਰੀ ਹੈ, ਜਿਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧ ਕਾਫੀ ਵਿਗੜ ਗਏ ਹਨ।
ਉੱਥੇ ਹੀ ਅਮਰੀਕੀ ਵਿਦੇਸ਼ ਵਿਭਾਗ ਨੇ ਜਵਾਬੀ ਕਾਰਵਾਈ ‘ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਰੂਸੀ ਸ਼ਖਸੀਅਤਾਂ ਦੇ ਖਿਲਾਫ ਪਾਬੰਦੀਆਂ ਦਾ ਜਵਾਬ ਦੇ ਰਿਹਾ ਹੈ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਹੋਣੀ ਬਾਕੀ ਹੈ ਕਿ ਸੂਚੀਬੱਧ ਸਾਰੇ ਲੋਕਾਂ ਕੋਲ ਅਮਰੀਕੀ ਨਾਗਰਿਕਤਾ ਹੈ ਜਾਂ ਨਹੀਂ।
ਮੰਤਰਾਲੇ ਵੱਲੋਂ ਟੈਲੀਗ੍ਰਾਮ ‘ਤੇ ਪ੍ਰਕਾਸ਼ਿਤ ਕੀਤੀ ਗਈ ਸੂਚੀ ਵਿੱਚ ਦਿ ਵਾਲ ਸਟ੍ਰੀਟ ਜਰਨਲ ਦੇ 14 ਕਰਮਚਾਰੀ, ਦ ਨਿਊਯਾਰਕ ਟਾਈਮਜ਼ ਦੇ ਪੰਜ ਪੱਤਰਕਾਰ ਅਤੇ ਵਾਸ਼ਿੰਗਟਨ ਪੋਸਟ ਦੇ ਚਾਰ ਪੱਤਰਕਾਰ ਸ਼ਾਮਲ ਹਨ।
ਮੰਤਰਾਲੇ ਨੇ ਕਿਹਾ ਕਿ ਰੂਸ ਪ੍ਰਮੁੱਖ ਉਦਾਰਵਾਦੀ-ਗਲੋਬਲ ਪ੍ਰਕਾਸ਼ਨਾਂ ਦੇ ਸੰਪਾਦਕੀ ਸਟਾਫ ਅਤੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਰੂਸੀ ਹਥਿਆਰਬੰਦ ਬਲਾਂ ਬਾਰੇ ਲਿਖਦੇ ਹਨ ਅਤੇ ਜਨਤਾ ਨੂੰ ਉਨ੍ਹਾਂ ਦੀ ਸੱਚਾਈ ਦੱਸਦੇ ਹਨ।
ਯੂਕ੍ਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਤੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਕਈ ਪੜਾਵਾਂ ‘ਚ ਆਰਥਿਕ ਅਤੇ ਸਮਾਜਿਕ ਪਾਬੰਦੀਆਂ ਰੂਸ ’ਤੇ ਲਗਾ ਕੇ ਦੁਨੀਆ ਤੋਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹਿੰਦੂਸਥਾਨ ਸਮਾਚਾਰ