Amritsar News: ਬਿਨਾਂ ਮਨਜ਼ੂਰੀ ਤੋਂ ਇਕ ਧਾਰਮਿਕ ਸਥਾਨ ਚਲਾਉਣ ’ਤੇ ਕਤਰ ਅਥਾਰਿਟੀਜ਼ ਵੱਲੋਂ ਹਾਸਲ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅੱਜ ਦੋਹਾ ਵਿੱਚ ਭਾਰਤੀ ਦੂਤਾਵਾਸ ਨੂੰ ਸੌਂਪੇ ਗਏ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਬਿਆਨ ਵਿੱਚ ਕਤਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਖਾੜੀ ਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਉੱਥੋਂ ਦੇ ਸਥਾਨਕ ਕਾਨੂੰਨਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ ਹੈ।
Statement on a matter related to Sri Guru Granth Sahib in Qatar:https://t.co/VsC1Fiktey pic.twitter.com/HD8tmlNR37
— Randhir Jaiswal (@MEAIndia) August 28, 2024
ਭਾਰਤੀ ਦੂਤਾਵਾਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਪਾਵਨ ਸਰੂਪ ਤੇ ਦੇ ਪੋਥੀਆਂ ਸਾਹਿਬ ਵਾਪਸ ਲਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਹੀ ਸਤਿਕਾਰ ਸਹਿਤ ਸੌਂਪ ਦਿੱਤੇ ਹਨ। ਇਹ ਪਾਵਨ ਸਰੂਪ ਦੋਹਾ ਕੱਤਰ ਤੇ ਵਸਨੀਕ ਜਸਵੰਤ ਸਿੰਘ ਆਪਣੇ ਨਾਲ ਲੈ ਕੇ ਦੇਰ ਰਾਤ ਹਵਾਈ ਉਡਾਨ ਰਾਹੀਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ । ਪਾਵਨ ਸਰੂਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਵਾਈ ਅੱਡੇ ਤੋ ਮਰਿਆਦਾ ਸਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਆਂਦਾ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਕਰਮਚਾਰੀ ਵੀ ਇਹ ਪਾਵਨ ਸਰੂਪਾਂ ਨੂੰ ਲੈਣ ਲਈ ਵਿਸ਼ੇਸ਼ ਗੱਡੀ ਵਿੱਚ ਗਏ ਸਨ ।