Patiala News: ਹਰ ਘਰ ਤਿਰੰਗਾ ਦੀ ਲੜੀ ਤਹਿਤ ਵਾਇਸ ਚਾਂਸਲਰ ਦੀ ਅਗਵਾਈ ਹੇਠ ਐਨ ਐਸ ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਆਰਡੀਨੇਟਰ ਡਾ.ਅਨਹਦ ਸਿੰਘ ਗਿੱਲ ਨੇ ਅਰਬਨ ਫੁੱਟਬਾਲ ਕਲੱਬ ਚਿਨਾਰ ਬਾਗ ਪਟਿਆਲਾ ਦੇ ਸਾਂਝੇ ਉੱਦਮਾਂ ਨਾਲ ਪਿੰਡ ਫਲੌਲੀ ਅਤੇ ਚਿਨਾਰ ਬਾਗ ਪਟਿਆਲਾ ਵਿਖੇ ਹਰ ਘਰ ਤਿਰੰਗਾ ਲਹਿਰਾਉਣ ਲਈ ਇੱਕ ਜਾਗਰੂਕਤਾ ਰੈਲੀ ਆਯੋਜਨ ਕੀਤੀ ਗਈ ਅਤੇ ਸੌਂਹ ਵੀ ਚੁੱਕਾਈ ਗਈ ।
ਡਾ. ਅਨਹਦ ਸਿੰਘ ਗਿੱਲ ਨੇ ਆਪਣੇ ਟੈਲੀਫੋਨਿਕ ਸੰਦੇਸ਼ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ, ਕਿ ਇਨ੍ਹਾਂ ਛੋਟੇ ਬੱਚਿਆਂ ਵੱਲੋ ਤਿਰੰਗੇ ਦੀ ਸਾਨ ਵਿੱਚ ਪੁੱਟਿਆ ਇੱਕ ਇੱਕ ਕਦਮ ਹਰ ਘਰ ਤਿਰੰਗਾ ਲਹਿਰਾਉਣ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਸਹਾਈ ਹੋਵੇਗਾ। ਹਰਪ੍ਰੀਤ ਸਿੰਘ ਡਾਇਰੈਕਟਰ ਅਰਬਨ ਫੁੱਟਬਾਲ ਕਲੱਬ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ,ਕਿ ਤਿਰੰਗੇ ਦੀ ਸਾਨ ਵਿੱਚ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ। ਇਹ ਜਾਗਰੂਕਤਾ ਰੈਲੀ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਅਤੇ ਤਿਰੰਗੇ ਦੀ ਭਾਵਨਾ ਦਾ ਸੰਦੇਸ਼ ਪੂਰੇ ਦੇਸ਼ ਵਿਚ ਫੈਲਾਇਆ ਜਾ ਸਕੇ, ਤਾਂ ਜੋ ਲੋਕ ਰਾਸਟਰੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ। ਇਸ ਜਾਗਰੂਕਤਾ ਰੈਲੀ ਵਿੱਚ ਡਾ. ਲਖਵੀਰ ਸਿੰਘ, ਚਰਨਜੀਵ ਸਿੰਘ, ਡਾ. ਸੰਦੀਪ ਸਿੰਘ ਅਤੇ ਡਾ. ਅਭਿਨਵ ਭੰਡਾਰੀ, ਚਿਰਨਜੀਵ ਸਿੰਘ ਅਤੇ ਡਾ. ਸਿਮਰਨਜੀਤ ਸਿੰਘ ਸਿੱਧੂ ਪ੍ਰੋਗਰਾਮਾਂ ਅਫਸਰਾਂ ਸਮੇਤ 85 ਤੋਂ ਜ਼ਿਆਦਾ ਐਨ ਐੱਸ ਵਲੰਟੀਅਰਾਂ ਸਮੇਤ ਅਰਬਨ ਫੁੱਟਬਾਲ ਕਲੱਬ ਦੇ ਬੱਚਿਆਂ ਨੇ ਭਾਗ ਲੈਂਦੇ ਹੋਏ। ਹਰ ਘਰ ਤਿਰੰਗਾ ਲਹਿਰਾਉਣ ਦਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦਾ ਜਤਨ ਕੀਤਾ।
ਹਿੰਦੂਸਥਾਨ ਸਮਾਚਾਰ