Mumbai News: ਬਾਲੀਵੁੱਡ ਅਦਾਕਾਰ ਕਿਸੇ ਨਾ ਕਿਸੇ ਕਾਰਨ ਲਗਾਤਾਰ ਸੁਰਖੀਆਂ ‘ਚ ਰਹਿੰਦੇ ਹਨ। ਕਦੇ ਫਿਲਮਾਂ ‘ਚ ਆਪਣੀਆਂ ਭੂਮਿਕਾਵਾਂ ਕਾਰਨ, ਕਦੇ ਸੋਸ਼ਲ ਮੀਡੀਆ ‘ਤੇ ਆਪਣੀਆਂ ਪੋਸਟਾਂ ਕਾਰਨ ਅਤੇ ਕਦੇ ਆਪਣੇ ਬਿਆਨਾਂ ਕਾਰਨ ਇਹ ਕਲਾਕਾਰ ਚਰਚਾ ਦਾ ਹਿੱਸਾ ਬਣੇ ਰਹਿੰਦੇ ਹਨ। ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਲਾਈਮਲਾਈਟ ‘ਚ ਆਈ ਅਦਾਕਾਰਾ ਰੀਆ ਚੱਕਰਵਰਤੀ ਹੁਣ ਆਪਣੇ ਇਕ ਬਿਆਨ ਕਾਰਨ ਸੁਰਖੀਆਂ ‘ਚ ਆ ਗਈ ਹੈ।
ਆਮਿਰ ਖਾਨ ਹਾਲ ਹੀ ‘ਚ ਰੀਆ ਚੱਕਰਵਰਤੀ ਦੇ ਪੋਡਕਾਸਟ ‘ਤੇ ਨਜ਼ਰ ਆਏ। ਉਸ ਸਮੇਂ ਆਮਿਰ ਖਾਨ ਨੇ ਰੀਆ ਦੇ ਹੌਂਸਲੇ ਦੀ ਤਾਰੀਫ ਕੀਤੀ ਸੀ। ਆਮਿਰ ਖਾਨ ਨੇ ਕਿਹਾ, ”ਮੈਂ ਕਹਾਂਗਾ ਕਿ ਤੁਹਾਡੇ ਨਾਲ ਜੋ ਵੀ ਹੋਇਆ ਉਹ ਬਹੁਤ ਦੁਖਦ ਸੀ। ਜਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਬਦਲੀ ਅਤੇ ਜਿਸ ਤਰ੍ਹਾਂ ਤੁਸੀਂ ਧੀਰਜ ਦਿਖਾਇਆ, ਤੁਸੀਂ ਆਪਣੇ ਆਤਮ-ਵਿਸ਼ਵਾਸ ਨੂੰ ਡਗਮਗਾਣ ਨਹੀਂ ਦਿੱਤਾ। ਅਸੀਂ ਸਾਰੇ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਜਿਹੀ ਸਥਿਤੀ ਵਿੱਚ ਵਿਅਕਤੀ ਹਿੰਮਤ ਹਾਰ ਸਕਦਾ ਹੈ ਪਰ ਤੁਸੀਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਜਿਹੜੇ ਲੋਕ ਅਜੇ ਵੀ ਤੁਹਾਨੂੰ ਗਲਤ ਸਮਝਦੇ ਹਨ, ਉਨ੍ਹਾਂ ਨੂੰ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ। ਮੈਨੂੰ ਉਮੀਦ ਹੈ ਕਿ ਉਹ ਜਲਦੀ ਹੀ ਅਸਲ ਸਥਿਤੀ ਨੂੰ ਸਮਝਣਗੇ।”
ਇਸ ਬਾਰੇ ਗੱਲ ਕਰਦੇ ਹੋਏ ਰੀਆ ਨੇ ਕਿਹਾ, ”ਸੁਸ਼ਾਂਤ ਦੀ ਮੌਤ ਤੋਂ ਬਾਅਦ ਮੈਂ ਡਿਪ੍ਰੈਸ਼ਨ ‘ਚ ਚਲੀ ਗਈ ਸੀ। ਮੈਨੂੰ ਆਪਣੀ ਜ਼ਿੰਦਗੀ ਦਾ ਦੂਜਾ ਅਧਿਆਏ ਸ਼ੁਰੂ ਕਰਨ ਲਈ ਲੰਮਾ ਸਫ਼ਰ ਤੈਅ ਕਰਨਾ ਪਿਆ। ਉਦਾਸੀ, ਡਿਪ੍ਰੈਸ਼ਨ ਵਰਗੀਆਂ ਕਈ ਗੱਲਾਂ ਸਨ। ਇਸ ਵਿੱਚੋਂ ਬਾਹਰ ਆਉਣ ਵਿੱਚ ਮੈਨੂੰ ਕੁਝ ਸਮਾਂ ਲੱਗਿਆ, ਪਰ ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਵਿੱਚ ਨਵੀਂ ਊਰਜਾ ਆ ਗਈ ਹੈ। ਮੈਨੂੰ ਨਵੇਂ ਲੋਕਾਂ ਨੂੰ ਮਿਲਣ ਦਾ ਦਿਲ ਕਰ ਰਿਹਾ ਹੈ। ਇੰਜ ਜਾਪਦਾ ਹੈ ਕਿ ਮੇਰੀ ਉਤਸੁਕਤਾ ਦੁਬਾਰਾ ਜਾਗ ਗਈ ਹੈ। ਮੈਂ ਇਹ ਨਹੀਂ ਜਾਣਨਾ ਚਾਹੁੰਦੀ ਸੀ ਕਿ ਲੋਕਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ। ਹੁਣ ਡਿਪ੍ਰੈਸ਼ਨ ਤੋਂ ਬਾਹਰ ਆ ਕੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਸੂਰਜ ਫਿਰ ਜਗ ਰਿਹਾ ਹੈ।’’
ਰੀਆ ਨੇ ਕਿਹਾ, ‘ਵੱਡੇ ਹੋਣ ਦੌਰਾਨ ਮੈਂ ਜਿਸ ਮਾਹੌਲ ਨਾਲ ਘਿਰੀ ਹੋਈ ਸੀ, ਉਸਨੇ ਵੀ ਮੈਨੂੰ ਅਜਿਹੇ ਹਾਲਾਤਾਂ ‘ਚ ਹਿੰਮਤ ਦਿਖਾਉਣ ਦੀ ਇਜ਼ਾਜਤ਼ ਦਿੱਤੀ। ਮੇਰੇ ਪਿਤਾ ਜੀ ਫੌਜ ਵਿੱਚ ਸਨ। ਮੈਂ ਬਚਪਨ ਤੋਂ ਦੇਖਿਆ ਹੈ ਕਿ ਜਦੋਂ ਮੇਰੇ ਪਿਤਾ ਜੀ ਸਾਨੂੰ ਛੱਡ ਕੇ ਵਾਪਸ ਫੌਜ ਵਿਚ ਚਲੇ ਜਾਂਦੇ ਸਨ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਸੀ ਕਿ ਉਹ ਵਾਪਸ ਆ ਕੇ ਸਾਨੂੰ ਮਿਲਣਗੇ। ਜਿਵੇਂ-ਜਿਵੇਂ ਮੈਂ ਵੱਡੀ ਹੋਈ ਮੈਨੂੰ ਸਮਝ ਆਉਣ ਲੱਗੀ ਕਿ ਜ਼ਿੰਦਗੀ ਔਖੀ ਹੈ। ਮੈਂ ਲੜਨ ਅਤੇ ਕਦੇ ਹਾਰ ਨਾ ਮੰਨਣ ਦੀ ਕਲਾ ਸਿੱਖ ਲਈ ਸੀ। ਹਮੇਸ਼ਾ ਆਸ਼ਾਵਾਦੀ ਰਹਿਣਾ ਸਿਖਾਇਆ। ਇਹ ਤੁਹਾਡੇ ਡੀਐਨਏ ਵਿੱਚ ਆਪਣੇ ਆਪ ਆ ਜਾਂਦਾ ਹੈ। ਤੁਸੀਂ ਆਸਾਨੀ ਨਾਲ ਹਾਰ ਨਹੀਂ ਮੰਨਦੇ।” ਰੀਆ ਨੇ ਕਿਹਾ ਕਿ ਆਮਿਰ ਖਾਨ ਨੇ ਫਿਰ ਉਸਨੂੰ ਕਿਹਾ ਕਿ ਤੁਸੀਂ ਬਹੁਤ ਹਿੰਮਤ ਦਿਖਾਈ ਹੈ ਅਤੇ ਤੁਹਾਨੂੰ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਾਲ 2020 ‘ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ‘ਤੇ ਕਈ ਦੋਸ਼ ਲੱਗੇ ਸਨ।
ਹਿੰਦੂਸਥਾਨ ਸਮਾਚਾਰ