ਭਾਰਤੀ ਰਿਜ਼ਰਵ ਬੈਂਕ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ ਕਿ ਯੂਪੀਆਈ ਤੋਂ ਬਾਅਦ ਹੁਣ ਕਰਜ਼ਾ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ULIਦੀ ਤਿਆਰੀ ਵਿੱਚ ਹੈ। ਆਰਬੀਆਈ ਦੇਸ਼ ਵਿੱਚ ਯੂਨੀਫਾਈਡ ਲੈਂਡਿੰਗ ਇੰਟਰਫੇਸ (ਯੂਐਲਆਈ) ਲਿਆਉਣ ਦੀ ਤਿਆਰੀ ਕਰ ਰਿਹਾ ਹੈ। ULI ਦੇ ਆਉਣ ਤੋਂ ਬਾਅਦ ਕਰਜ਼ਾ ਲੈਣਾ ਆਸਾਨ ਹੋ ਜਾਵੇਗਾ। ਸੋਮਵਾਰ ਨੂੰ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਰਬੀਆਈ (RBI)ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਦਾ ਫਾਇਦਾ ਕਿਸ ਨੂੰ ਅਤੇ ਕਿਵੇਂ ਹੋਵੇਗਾ?
ਲੋਨ ਸੈਕਟਰ ਨੂੰ ਆਸਾਨ ਅਤੇ ਸਰਲ ਬਣਾਏਗਾ ULI
ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਲੋਨ ਸੈਕਟਰ ਵਿੱਚ ਕੰਮ ਨੂੰ ਆਸਾਨ ਅਤੇ ਸਰਲ ਬਣਾਉਣ ਦੇ ਉਦੇਸ਼ ਨਾਲ ਪਿਛਲੇ ਸਾਲ ULI ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ ਅਤੇ ਹੁਣ ਇਸਨੂੰ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਇਹ ਏਕੀਕ੍ਰਿਤ ਲੋਨ ਪਲੇਟਫਾਰਮ ਖਾਸ ਤੌਰ ‘ਤੇ ਛੋਟੇ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਕਰਜ਼ਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ UPI ਦੇ ਆਉਣ ਤੋਂ ਬਾਅਦ ਭੁਗਤਾਨ ਪ੍ਰਣਾਲੀ ‘ਚ ਕ੍ਰਾਂਤੀ ਆਈ ਹੈ ਅਤੇ ਇਸ ਦੇ ਤਰੀਕਿਆਂ ‘ਚ ਵੱਡਾ ਬਦਲਾਅ ਆਇਆ ਹੈ, ਉਸੇ ਤਰ੍ਹਾਂ ਹੀ ਲੋਨ ਸੈਕਟਰ ‘ਚ ਬਦਲਾਅ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ।
ਕਿਸਾਨਾਂ-MSME ਨੂੰ ਤੁਰੰਤ ਮਿਲੇਗਾ ਕਰਜ਼ਾ
RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦਸਿਆ ਕਿ ਪਿਛਲੇ ਸਾਲ ਇਸ ਪਲੇਟਫਾਰਮ ਦੇ ਪ੍ਰਯੋਗ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਗਈ ਸੀ, ਜੋ ਬਿਨਾਂ ਕਿਸੇ ਰੁਕਾਵਟ ਦੇ ਲੋਨ ਪ੍ਰਕਿਰਿਆ ਨੂੰ ਆਸਾਨ ਬਣਾਏਗਾ। ਇਸ ਦੀ ਸ਼ੁਰੂਆਤ ਤੋਂ ਬਾਅਦ, ਖਾਸ ਤੌਰ ‘ਤੇ ਕਿਸਾਨ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਤੁਰੰਤ ਕਰਜ਼ੇ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਪਲੇਟਫਾਰਮ ਦੀਆਂ ਵਿਸ਼ੇਸ਼ਤਾਵਾਂ ਵਿੱਚ ਵੱਖ-ਵੱਖ ਸੂਬਿਆਂ ਦੇ ਜ਼ਮੀਨੀ ਰਿਕਾਰਡ ਅਤੇ ਹੋਰ ਡਾਟਾ ਹੋਵੇਗਾ। ਜਿਸ ਰਾਹੀਂ ਛੋਟੇ ਅਤੇ ਪੇਂਡੂ ਖੇਤਰਾਂ ਦੇ ਕਰਜ਼ਦਾਰਾਂ ਲਈ ਕਰਜ਼ਾ ਮਨਜ਼ੂਰੀ ਲਈ ਲੱਗਣ ਵਾਲਾ ਸਮਾਂ ਬਹੁਤ ਘੱਟ ਜਾਵੇਗਾ।
ਲੋਨ ਲਈ ਬਹੁਤ ਸਾਰੇ ਦਸਤਾਵੇਜ਼ਾਂ ਦੀ ਲੋੜ ਨਹੀਂ
ਯੂਨੀਫਾਈਡ ਲੈਂਡਿੰਗ ਇੰਟਰਫੇਸ (ULI)ਬੈਂਕਿੰਗ ਸੇਵਾਵਾਂ ਦੇ ਡਿਜੀਟਲਾਈਜ਼ੇਸ਼ਨ ਦਾ ਹਿੱਸਾ ਹੈ। ULI ਡਿਜ਼ੀਟਲ ਡੇਟਾ ਪ੍ਰਦਾਨ ਕਰਦਾ ਹੈ, ਜਿਸ ਵਿੱਚ ਵੱਖ-ਵੱਖ ਡੇਟਾ ਪ੍ਰਦਾਤਾਵਾਂ ਤੋਂ ਕਰਜ਼ਾ ਲੈਣ ਵਾਲੇ ਨੂੰ ਜ਼ਮੀਨੀ ਰਿਕਾਰਡ ਵੀ ਸ਼ਾਮਲ ਹਨ, ਜੋ ਕ੍ਰੈਡਿਟ ਮੁੱਲਾਂਕਣ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਉਨ੍ਹਾਂ ਕਿਹਾ ਕਿ ਯੂ.ਐਲ.ਆਈ. ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀ ਕਰਦਾ ਹੈ, ਜਿਸ ਕਾਰਨ ਲੋਨ ਲਈ ਅਪਲਾਈ ਕਰਨ ਵਾਲਿਆਂ ਨੂੰ ਬਹੁਤ ਸਾਰੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਲੋੜ ਨਹੀਂ ਪਵੇਗੀ ਅਤੇ ਉਹ ਆਸਾਨੀ ਨਾਲ ਕਰਜ਼ਾ ਪ੍ਰਾਪਤ ਕਰ ਸਕਣਗੇ। ULI ਪਲੇਟਫਾਰਮ ਆਧਾਰ, ਈ-ਕੇਵਾਈਸੀ ਦੇ ਨਾਲ-ਨਾਲ ਜ਼ਮੀਨੀ ਰਿਕਾਰਡ, ਪੈਨ ਅਤੇ ਲੋਨ ਲਈ ਅਰਜ਼ੀ ਦੇਣ ਵਾਲੇ ਗਾਹਕ ਦੇ ਖਾਤੇ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਘੱਟ ਸਮੇਂ ਵਿੱਚ ਇਕੱਠਾ ਕਰੇਗਾ।
ਡਿਜੀਟਲ ਲੋਨ ਪ੍ਰਕਿਰਿਆ ਨੂੰ ਸਰਲ ਬਣਾਏਗਾ
ULI ਡਿਜੀਟਲ ਲੋਨ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਕੰਮ ਕਰੇਗਾ। ਗ੍ਰਾਹਕਾਂ ਦਾ ਵਿੱਤੀ ਅਤੇ ਗੈਰ-ਵਿੱਤੀ ਡੇਟਾ ਜੋ ਅਜੇ ਵੀ ਫਾਈਲਾਂ ਵਿੱਚ ਦੱਬਿਆ ਹੋਇਆ ਹੈ ਅਤੇ ਕਰਜ਼ਾ ਲੈਣ ਸਮੇਂ ਖੋਜ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ, ਇਹ ਯੂਐਲਆਈ ਇਸ ਨੂੰ ਆਸਾਨ ਡਿਜੀਟਲ ਪਹੁੰਚ ਪ੍ਰਦਾਨ ਕਰਕੇ ਕੰਮ ਨੂੰ ਸੌਖਾ ਬਣਾਉਂਦਾ ਹੈ। ULI ਨੂੰ ‘ਪਲੱਗ ਐਂਡ ਪਲੇ’ ਪਹੁੰਚ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਕਰਜ਼ਾ ਪ੍ਰਕਿਰਿਆ ਵਿੱਚ ਕਈ ਜਟਿਲਤਾਵਾਂ ਘੱਟ ਹੁੰਦੀਆਂ ਹਨ।