Amritsar News: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਭਾਈ ਪਰਮਜੀਤ ਸਿੰਘ ਪੰਜਵਾੜ ਦੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਨਾ ਲਗਾਈ ਜਾਵੇ। ਇਸ ਸੰਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋ ਭਾਈ ਗਜਿੰਦਰ ਸਿੰਘ ਦੇ ਭੋਗ ਤੇ ਕੁਝ ਤਸਵੀਰਾਂ ਸਿੱਖ ਅਜਾਇਬਘਰ ਵਿੱਚ ਲਗਾਉਣ ਦੀ ਚਰਚਾ ਚੱਲੀ ਸੀ, ਜਿਹਨਾਂ ਵਿਚ ਪਰਮਜੀਤ ਸਿੰਘ ਪੰਜਵੜ੍ਹ ਦੀ ਤਸਵੀਰ ਵੀ ਸ਼ਾਮਿਲ ਹੈ । ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਪੰਜਵੜ੍ਹ ਦੇ ਕਾਰਨ ਸਿੱਖ ਸੰਘਰਸ਼ ਨੂੰ ਢਾਹ ਲੱਗੀ ਸੀ।
ਦਸ ਦਇਏ ਕਿ ਪਰਮਜੀਤ ਸਿੰਘ ਪੰਜਵਾੜ ਅਤੇ ਉਸਦੇ ਸਾਥੀਆਂ ਨੇ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਸ਼ਹੀਦ ਕੀਤਾ, ਚੋਣਾਂ ਦਾ ਬਾਈਕਾਟ ਕਰਕੇ 27 ਪੰਥਕ ਉਮੀਦਵਾਰ ਸ਼ਹੀਦ ਕੀਤੇ ਸਨ। ਉਹਨਾਂ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਨੇ ਸਿਰਫ ਪੰਥਕ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਜਿਸ ਕਰਕੇ “ਬੇਅੰਤ ਸਿੰਘ” ਦੀ ਸਰਕਾਰ ਬਣ ਗਈ, ਜਿਸ ਦੇ ਕਾਰਨ ਕੌਮ ਦਾ ਇੰਨਾ ਨੁਕਸਾਨ ਹੋਇਆ ।
ਪੰਜਵੜ੍ਹ ਤੇ ਉਸਦੇ ਸਾਥੀਆਂ ਨੇ ਭਾਈ ਚਮਕੌਰ ਸਿੰਘ ਰੋਡੇ, ਭਾਈ ਗੁਰਿੰਦਰ ਸਿੰਘ ਭੋਲੇ , ਸੁਖਵੰਤ ਸਿੰਘ ਅੱਕਾਂਵਾਲੀ, ਸਰਬਜੀਤ ਸਿੰਘ ਰੋਪੜ ਨੂੰ ਵੀ ਸ਼ਹੀਦ ਕੀਤਾ। ਓਸ ਸਮੇ ਭਾਈ ਜਿੰਦਾ ਸੁੱਖਾ, ਬਾਬਾ ਮਾਨੋਚਾਹਲ, ਭਾਈ ਸੀਤਲ ਸਿੰਘ ਮੱਤੇਵਾਲ ਨੇ ਵੀ ਓਸ ਸਮੇ ਸੰਧੂ ਦੇ ਕਤਲ ਦੇ ਵਿਰੋਧ ਵਿਚ ਪੱਤਰ ਲਿਖੇ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਅਸੀ ਅੱਜ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਕਿ ਅਜਾਇਬਘਰ ਦੀ ਬੜੀ ਮਹੱਤਤਾ ਹੈ, ਓਥੇ ਇਹੋ ਜਿਹੇ ਬੰਦੇ ਦੀ ਜਿਸਨੇ ਨੇ ਕੌਮ ਦਾ ਨੁਕਸਾਨ ਕੀਤਾ ਹੋਵੇ ਉਸਦੀ ਤਸਵੀਰ ਨਾ ਲਗਾਈ ਜਾਵੇ।
ਹਿੰਦੂਸਥਾਨ ਸਮਾਚਾਰ