New Delhi: ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਪਹਿਲੇ ਪੜਾਅ ਦੀ ਵੋਟਿੰਗ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਪਹਿਲੇ ਪੜਾਅ ‘ਚ ਕਿਸ਼ਤਵਾੜ, ਅਨੰਤਨਾਗ, ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ‘ਚ ਵੋਟਿੰਗ ਹੋਵੇਗੀ। ਇਸ ਪੜਾਅ ਲਈ ਨਾਮਜ਼ਦਗੀਆਂ 27 ਅਗਸਤ ਤੱਕ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀਆਂ ਦੀ ਪੜਤਾਲ 28 ਅਗਸਤ ਨੂੰ ਹੋਵੇਗੀ ਅਤੇ 30 ਅਗਸਤ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾਣਗੀਆਂ।
ਇਸ ਪੜਾਅ ‘ਚ 24 ਵਿਧਾਨ ਸਭਾ ਸੀਟਾਂ ਪੰਪੋਰ, ਤਰਾਲ, ਪੁਲਵਾਮਾ, ਰਾਜਪੋਰਾ, ਜੈਨਪੋਰਾ, ਸ਼ੋਪੀਆ, ਡੀ.ਐੱਚ. ਪੋਰਾ, ਕੁਲਗਾਮ, ਦੇਵਸਰ, ਡੋਰੂ, ਕੋਕਰਨਾਗ (ਅ.ਜ.ਜਾ), ਅਨੰਤਨਾਗ ਪੱਛਮੀ, ਅਨੰਤਨਾਗ, ਸ਼੍ਰੀਗੁਫਵਾੜਾ-ਬਿਜਬੇਹਾੜਾ, ਸ਼ਾਨਗੁਸ-ਅਨੰਤਨਾਗ ਪੂਰਬੀ, ਪਹਿਲਗਾਮ, ਇੰਦਰਵਾਲ, ਕਿਸ਼ਤਵਾੜ,-ਪਡੇਰ-ਨਾਗਸੇਨੀ, ਭਦ੍ਰਵਾਹ, ਡੋਡਾ, ਡੋਡਾ ਪੱਛਮੀ, ਰਾਮਬਨ ਅਤੇ ਬਨਿਹਾਲ ਵਿੱਚ ਵੋਟਿੰਗ ਹੋਵੇਗੀ।
ਚੋਣ ਕਮਿਸ਼ਨ ਨੇ ਪਿਛਲੇ ਸ਼ੁੱਕਰਵਾਰ ਨੂੰ ਦੋ ਰਾਜਾਂ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਸੀ। ਜੰਮੂ-ਕਸ਼ਮੀਰ ‘ਚ 3 ਪੜਾਵਾਂ ਤਹਿਤ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਹਰਿਆਣਾ ਵਿੱਚ 1 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਦੋਵਾਂ ਰਾਜਾਂ ਵਿੱਚ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ।
ਹਿੰਦੂਸਥਾਨ ਸਮਾਚਾਰ