Jammu-Kashmir News: ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਇਕ ਗਸ਼ਤੀ ਪਾਰਟੀ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੀ ਗਈ ਗੋਲੀਬਾਰੀ ’ਚ ਸੀਆਰਪੀਐੱਫ ਦਾ ਇੰਸਪੈਕਟਰ ਕੁਲਦੀਪ ਕੁਮਾਰ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਬਸੰਤਗੜ੍ਹ ਦੇ ਅਧਿਕਾਰ ਖੇਤਰ ’ਚ ਪੈਂਦੇ ਡੁਡੂ ਪੁਲਸ ਸਟੇਸ਼ਨ ਤਹਿਤ ਚਿੱਲ ਇਲਾਕੇ ’ਚ ਦੁਪਹਿਰ ਬਾਅਦ ਸਾਢੇ 3 ਵਜੇ ਦੇ ਕਰੀਬ ਦਹਿਸ਼ਤਗਰਦਾਂ ਨੇ CRPF ਅਤੇ ਵਿਸ਼ੇਸ਼ ਅਪਰੇਸ਼ਨਸ ਗਰੁੱਪ (MOG) ਦੇ ਜਵਾਨਾਂ ’ਤੇ ਗੋਲੀਆਂ ਚਲਾਈਆਂ। ਹਮਲੇ ਮਗਰੋਂ ਦਹਿਸ਼ਤਗਰਦ ਫ਼ਰਾਰ ਹੋ ਗਏ। ਜਵਾਨਾਂ ਵੱਲੋਂ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।
#Watch : DIG Udhampur Reasi range Rayees Mohammad Bhat briefs on #Udhampur encounter. pic.twitter.com/H9nN4a6dBl
— Jammu Kashmir News Network 🇮🇳 (@TheYouthPlus) August 19, 2024
ਅਧਿਕਾਰੀਆਂ ਮੁਤਾਬਕ ਹਮਲੇ ਦੌਰਾਨ ਇਕ ਗੋਲੀ 187ਵੀਂ ਬਟਾਲੀਅਨ ਦੀ ਜੀ ਕੰਪਨੀ ਨਾਲ ਸਬੰਧਤ ਸੀਆਰਪੀਐੱਫ ਇੰਸਪੈਕਟਰ ਕੁਲਦੀਪ ਕੁਮਾਰ ਦੇ ਲੱਗੀ। ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਰਾਹ ’ਚ ਦਮ ਤੋੜ ਦਿੱਤਾ। ਊਧਮਪੁਰ ਪੁਲਸ ਨੇ ਇਸ ਘਟਨਾ ਬਾਰੇ ਜਾਣਕਾਰੀ ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਕੀਤੀ ਹੈ। ਇਸ ’ਚ ਕਿਹਾ ਗਿਆ, ‘‘ਗਸ਼ਤ ਦੌਰਾਨ ਦਹਿਸ਼ਤਗਰਦਾਂ ਅਤੇ ਜੰਮੂ ਕਸ਼ਮੀਰ ਪੁਲਸ ਤੇ ਸੀਆਰਪੀਐੱਫ ਦੀਆਂ ਸਾਂਝੀਆਂ ਟੀਮਾਂ ਦਰਮਿਆਨ ਗੋਲੀਬਾਰੀ ਹੋਈ। ਮੁਕਾਬਲੇ ’ਚ ਸੀਆਰਪੀਐੱਫ ਦੇ ਇਕ ਇੰਸਪੈਕਟਰ ਨੂੰ ਗੋਲੀ ਲੱਗੀ ਜੋ ਸ਼ਹੀਦ ਹੋ ਗਿਆ।’’ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਵੱਲੋਂ ਚੁਣੌਤੀ ਦਿੱਤੇ ਜਾਣ ਮਗਰੋਂ ਦਹਿਸ਼ਤਗਰਦ ਮੌਕੇ ਤੋਂ ਫ਼ਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਥਾਨ ’ਤੇ ਹੋਰ ਜਵਾਨ ਭੇਜੇ ਗਏ ਹਨ ਅਤੇ ਦਹਿਸ਼ਤਗਰਦਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।