Dhaka News: ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਅਤੇ ਸਮਾਜ ਕਲਿਆਣ ਮੰਤਰੀ ਦੀਪੂ ਮੌਨੀ ਨੂੰ ਬੀਐਨਪੀ ਦੇ ਇੱਕ ਸੀਨੀਅਰ ਨੇਤਾ ਦੇ ਘਰ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਦੇਈਏ ਕਿ ਦੀਪੂ ਮੋਨੀ ਅਹੁਦੇ ਤੋਂ ਹਟਾਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਪਾਰਟੀ ਦੇ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸਨ।
ਜਾਣਕਾਰੀ ਅਨੁਸਾਰ ਢਾਕਾ ਮੈਟਰੋਪੋਲੀਟਨ ਪੁਲਿਸ ਦੀ ਡਿਟੈਕਟਿਵ ਬ੍ਰਾਂਚ ਦੇ ਸੰਯੁਕਤ ਕਮਿਸ਼ਨਰ (ਉੱਤਰੀ) ਮੁਹੰਮਦ ਰਬੀਉਲ ਹੁਸੈਨ ਭੂਈਆ ਨੇ ਮੋਨੀ (58) ਦੀ ਢਾਕਾ ਤੋਂ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਜਾਸੂਸੀ ਸ਼ਾਖਾ ਦੇ ਇਕ ਹੋਰ ਅਧਿਕਾਰੀ ਦੇ ਹਵਾਲੇ ਨਾਲ ਮੀਡੀਆ ਨੇ ਕਿਹਾ, “ਹੁਣ ਅਸੀਂ ਉਨ੍ਹਾਂ ਨੂੰ ਮਿੰਟੋ ਰੋਡ ‘ਤੇ ਡੀਬੀ ਦਫ਼ਤਰ ਲੈ ਜਾ ਰਹੇ ਹਾਂ। ਉਨ੍ਹਾਂ ਖ਼ਿਲਾਫ਼ ਚਾਂਦਪੁਰ ਵਿੱਚ ਇੱਕ ਕੇਸ ਦਰਜ ਹੈ। ਉਨ੍ਹਾਂ ਨੂੰ ਮਾਮਲੇ ‘ਚ ਗ੍ਰਿਫਤਾਰ ਦਿਖਾਇਆ ਜਾ ਸਕਦਾ ਹੈ। ਬੀਤੀ 15 ਅਗਸਤ ਨੂੰ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਭਰਾ ਜੇਆਰ ਵਦੂਦ ਟੀਪੂ ਖ਼ਿਲਾਫ਼
ਚਾਂਦਪੁਰ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਜ਼ਿਲ੍ਹਾ ਪ੍ਰਧਾਨ ਸ਼ੇਖ ਫਰੀਦ ਅਹਿਮਦ ਮਾਨਿਕ ਦੇ ਘਰ ਉੱਤੇ ਹਮਲਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ