Kolkata News: ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਮਾਮਲੇ ਵਿੱਚ ਸੋਸ਼ਲ ਮੀਡਿਆ ‘ਤੇ ਪੀੜਤਾ ਦੀ ਪਛਾਣ ਦੱਸਣ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਧਮਕੀ ਦੇਣ ਲਈ ਕੋਲਕਾਤਾ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਤਾਲਤਾਲਾ ਪੁਲਸ ਸਟੇਸ਼ਨ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਹ ਗ੍ਰਿਫਤਾਰੀ ਕੀਤੀ ਗਈ ਹੈ।
ਪੁਲਸ ਅਧਿਕਾਰੀ ਦੇ ਅਨੁਸਾਰ, ਦੋਸ਼ੀ ਨੇ ਇੰਸਟਾਗ੍ਰਾਮ ‘ਤੇ ਯੂਜ਼ਰਨੇਮ ‘ਕਿਰਟੀਸੋਸ਼ਲ’ ਨਾਲ ਤਿੰਨ ਸਟੋਰੀਜ਼ ਪੋਸਟ ਕੀਤੀਆਂ ਸਨ, ਜਿਸ ਵਿੱਚ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਵਾਪਰੀ ਇਸ ਦਰਦਨਾਕ ਘਟਨਾ ਨਾਲ ਸਬੰਧਤ ਪੀੜਤਾ ਦੀ ਫੋਟੋ ਅਤੇ ਪਛਾਣ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਖ਼ਿਲਾਫ਼ ਦੋ ਇਤਰਾਜ਼ਯੋਗ ਟਿੱਪਣੀਆਂ ਵੀ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚ ਧਮਕੀ ਭਰੇ ਸ਼ਬਦ ਸਨ ਅਤੇ ਇਹ ਸਮਾਜ ਵਿੱਚ ਅਸ਼ਾਂਤੀ ਪੈਦਾ ਕਰ ਸਕਦੀਆਂ ਸਨ। ਪੁਲਸ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਸਮਾਜ ਵਿੱਚ ਅਸ਼ਾਂਤੀ ਪੈਦਾ ਕਰ ਸਕਦੀਆਂ ਸਨ ਅਤੇ ਭਾਈਚਾਰਿਆਂ ਦਰਮਿਆਨ ਨਫ਼ਰਤ ਨੂੰ ਵਧਾ ਸਕਦੀਆਂ ਸਨ।
ਇਸ ਦੇ ਨਾਲ ਹੀ ਕੋਲਕਾਤਾ ‘ਚ ਹੋਈ ਇਸ ਘਟਨਾ ਤੋਂ ਬਾਅਦ ਮਮਤਾ ਸਰਕਾਰ ਦੀ ਲਗਾਤਾਰ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਇਨ੍ਹਾਂ ਸਵਾਲਾਂ ‘ਤੇ ਮਮਤਾ ਸਰਕਾਰ ਦੇ ਮੰਤਰੀ ਉਦਯਨ ਗੁਹਾ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੇ ਇੱਕ ਵਿਵਾਦਿਤ ਬਿਆਨ ਦੇ ਦਿੱਤਾ। ਉਦਯਨ ਗੁਹਾ ਨੇ ਕਿਹਾ ਕਿ ਮਮਤਾ ਬੈਨਰਜੀ ਖਿਲਾਫ ਉਂਗਲ ਉਠਾਉਣ ਵਾਲਿਆਂ ਦੀਆਂ ਉਂਗਲਾਂ ਤੋੜਨ ਦਾ ਪ੍ਰਬੰਧ ਕਰਨਾ ਹੋਵੇਗਾ। ਇੰਨਾ ਹੀ ਨਹੀਂ, ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਬੰਗਾਲ ਨੂੰ ਬੰਗਲਾਦੇਸ਼ ਬਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਲੋਕ ਬੰਗਾਲ ਨੂੰ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਹ ਨਹੀਂ ਜਾਣਦੇ ਕਿ ਮਮਤਾ ਬੈਨਰਜੀ ਨੇ ਉਹ ਗਲਤੀ ਨਹੀਂ ਕੀਤੀ ਜੋ ਹਸੀਨਾ ਨੇ ਕੀਤੀ ਹੈ। ਹਸਪਤਾਲ ‘ਚ ਭੰਨਤੋੜ ਦੇ ਬਾਵਜੂਦ ਮਮਤਾ ਬੈਨਰਜੀ ਨੇ ਗੋਲੀ ਨਹੀਂ ਚਲਵਾਈ।
ਕੋਲਕਾਤਾ ਪੁਲਸ ਵੱਲੋਂ ਦੋ ਡਾਕਟਰਾਂ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਡਾਕਟਰ ਭਾਈਚਾਰਾ ਰੋਸ ਮਾਰਚ ਕੱਢੇਗਾ। ਦਸ ਦਇਏ ਕਿ ਕੋਲਕਾਤਾ ਪੁਲਸ ਨੇ ਬੰਗਾਲ ਦੇ ਦੋ ਡਾਕਟਰਾਂ ਡਾਕਟਰ ਕੁਨਾਲ ਸਰਕਾਰ ਅਤੇ ਡਾਕਟਰ ਸੁਬਰਨਾ ਗੋਸਵਾਮੀ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਹੈ। ਉਨ੍ਹਾਂ ਦੇ ਸਮਰਥਨ ‘ਚ ਡਾਕਟਰ ਭਾਈਚਾਰਾ ਅੱਜ ਕੋਲਕਾਤਾ ਪੁਲਸ ਹੈੱਡਕੁਆਰਟਰ ਵੱਲ ਮਾਰਚ ਕਰੇਗਾ।