Ujjain News: ਦੇਸ਼ ਭਰ ਵਿੱਚ ਅੱਜ ਰੱਖੜੀ ਦਾ ਤਿਉਹਾਰ ਸਾਵਣ ਦੇ ਪੰਜਵੇਂ ਅਤੇ ਆਖਰੀ ਸੋਮਵਾਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੇਸ਼ ‘ਚ ਸਭ ਤੋਂ ਪਹਿਲਾਂ ਉਜੈਨ ‘ਚ ਭਗਵਾਨ ਮਹਾਕਾਲੇਸ਼ਵਰ ਦੇ ਵਿਸ਼ਵ ਪ੍ਰਸਿੱਧ ਜਯੋਤਿਰਲਿੰਗ ਮੰਦਰ ‘ਚ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਪਾਂਡੇ-ਪੁਜਾਰੀ ਪਰਿਵਾਰ ਦੀ ਤਰਫੋਂ ਭਸਮ ਆਰਤੀ ਦੌਰਾਨ 2.30 ਵਜੇ ਭਗਵਾਨ ਮਹਾਕਾਲ ਨੂੰ ਰੱਖੜੀ ਚੜ੍ਹਾਈ ਗਈ। ਉਨ੍ਹਾਂ ਨੂੰ ਵੈਦਿਕ ਰੱਖੜੀ ਚੜ੍ਹਾਈ ਗਈ ਅਤੇ ਸਵਾ ਲੱਖ ਲੱਡੂਆਂ ਦਾ ਭੋਗ ਲਗਾਇਆ ਗਿਆ।
ਦਰਅਸਲ, ਸਾਰੇ ਵੱਡੇ ਤਿਉਹਾਰ ਸਭ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ ਵਿੱਚ ਮਨਾਏ ਜਾਂਦੇ ਹਨ। ਇਸੇ ਰਵਾਇਤ ਅਨੁਸਾਰ ਸੋਮਵਾਰ ਨੂੰ ਸਵੇਰੇ ਭਸਮ ਆਰਤੀ ਦੌਰਾਨ ਮੰਗਲ ਗੀਤ ਗਾ ਕੇ ਬਾਬਾ ਮਹਾਕਾਲ ਨੂੰ ਰੱਖੜੀ ਬੰਨ੍ਹ ਕੇ ਬਾਬਾ ਮਹਾਕਾਲ ਦੇ ਵਿਹੜੇ ‘ਚ ਸਾਵਣ ਦੀ ਪੂਰਨਮਾਸ਼ੀ ’ਤੇ ਰੱਖੜੀ ਦਾ ਤਿਉਹਾਰ ਵੀ ਮਨਾਇਆ ਗਿਆ | ਮਹਾਕਾਲ ਮੰਦਰ ਦੇ ਪੁਜਾਰੀ ਅਸ਼ੀਸ਼ ਨੇ ਦੱਸਿਆ ਕਿ ਰੱਖੜੀ ਦੇ ਮੌਕੇ ‘ਤੇ ਬਾਬਾ ਮਹਾਕਾਲ ਨੂੰ ਵੈਦਿਕ ਰੱਖੜੀ ਬੰਨ੍ਹੀ ਗਈ ਹੈ। ਇਹ ਸੱਤ ਦਿਨਾਂ ਵਿੱਚ ਬਣਕੇ ਤਿਆਰ ਹੁੰਦੀ ਹੈ। ਇਸ ਵਿੱਚ ਤੁਲਸੀ ਅਤੇ ਬਿਲਵ ਪੱਤਰਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਪੁਜਾਰੀ ਪਰਿਵਾਰ ਦੀਆਂ ਔਰਤਾਂ ਹੀ ਇਹ ਰੱਖੜੀ ਬਣਾਉਂਦੀਆਂ ਹਨ।
ਇਸ ਵਾਰ ਵਿਸ਼ੇਸ਼ ਇਤਫ਼ਾਕ ਇਹ ਰਿਹਾ ਕਿ ਸਾਵਣ ਦਾ ਮਹੀਨਾ ਸੋਮਵਾਰ ਤੋਂ ਸ਼ੁਰੂ ਹੋਇਆ ਸੀ ਅਤੇ ਸੋਮਵਾਰ ਤੋਂ ਹੀ ਸਮਾਪਤ ਵੀ ਹੋ ਰਿਹਾ ਹੈ। ਮਹਾਕਾਲ ਮੰਦਰ ‘ਚ ਦਰਸ਼ਨਾਂ ਲਈ ਐਤਵਾਰ ਰਾਤ ਤੋਂ ਹੀ ਸ਼ਰਧਾਲੂਆਂ ਦੀ ਕਤਾਰ ਲੱਗ ਗਈਆਂ ਸਨ। ਐਤਵਾਰ-ਸੋਮਵਾਰ ਦੀ ਦਰਮਿਆਨੀ ਰਾਤ ਨੂੰ 2.30 ਵਜੇ ਭਸਮ ਆਰਤੀ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ। ਭਸਮ ਆਰਤੀ ਵਿੱਚ, ਮਹਾਕਾਲ ਨੂੰ ਇੱਕ ਰਾਜਾ ਸਵਰੂਪ ਬ੍ਰਹਮ ਰੂਪ ਵਿੱਚ ਸ਼ਿੰਗਾਰਿਆ ਗਿਆ। ਰੱਖੜੀ ਦੇ ਤਿਉਹਾਰ ਕਾਰਨ ਅੱਜ ਮੰਦਰ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਰਹੀ। ਬਾਬਾ ਮਹਾਕਾਲ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਪੁੱਜੇ ਹੋਏ ਸਨ। ਜਿੱਥੇ ਉਨ੍ਹਾਂ ਬੈਠਣ ਦੇ ਨਾਲ-ਨਾਲ ਚਲਿਤ ਭਸਮ ਆਰਤੀ ਰਾਹੀਂ ਭਗਵਾਨ ਦੇ ਦਰਸ਼ਨਾਂ ਦਾ ਲਾਹਾ ਲਿਆ।
ਪੰਡਿਤ ਅਸ਼ੀਸ਼ ਪੁਜਾਰੀ ਨੇ ਦੱਸਿਆ ਕਿ ਅੱਜ ਸਾਵਣ ਸ਼ੁਕਲ ਪੱਖ ਦੀ ਪੂਰਨਮਾਸ਼ੀ ਵਾਲੇ ਦਿਨ ਵਿਸ਼ੇਸ਼ ਸੰਜੋਗ ਕਾਰਨ ਬਾਬਾ ਮਹਾਕਾਲ ਨੂੰ ਪਹਿਲਾਂ ਸ਼ੁਧ ਜਲ ਨਾਲ ਅਤੇ ਫਿਰ ਪੰਚਾਮ੍ਰਿਤ ਨਾਲ ਅਭਿਸ਼ੇਕ ਕੀਤਾ ਗਿਆ, ਉਪਰੰਤ ਉਨ੍ਹਾਂ ਦਾ ਸ਼ਿੰਗਾਰ ਕਰਕੇ ਭਸਮ ਭੇਟ ਕੀਤੀ ਗਈ। ਮਹਾਂਨਿਰਵਾਨੀ ਅਖਾੜੇ ਵੱਲੋਂ ਭਸਮ ਆਰਤੀ ਕਰਨ ਉਪਰੰਤ ਪੰਡਿਤ ਅਸ਼ੀਸ਼ ਸ਼ਰਮਾ ਦੇ ਪਰਿਵਾਰ ਵੱਲੋਂ ਬਾਬਾ ਮਹਾਕਾਲ ਨੂੰ ਵੈਦਿਕ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬਾਬਾ ਮਹਾਕਾਲ ਨੂੰ ਮਾਵਾ ਮਿਸ਼ਰੀ ਦੇ ਲੱਡੂਆਂ ਦਾ ਭੋਗ ਵੀ ਲਗਾਇਆ ਗਿਆ।
ਪੁਜਾਰੀ ਪਰਿਵਾਰ ਦੀਆਂ ਔਰਤਾਂ ਸੱਤ ਦਿਨਾਂ ਤੋਂ ਭਗਵਾਨ ਮਹਾਕਾਲ ਲਈ ਵੈਦਿਕ ਰੱਖੜੀ ਬਣਾ ਰਹੀਆਂ ਸਨ। ਇਹ ਰੱਖੜੀ ਤੁਲਸੀ ਦੇ ਪੱਤੇ, ਲੌਂਗ, ਇਲਾਇਚੀ, ਕਾਲੀ ਮਿਰਚ ਅਤੇ ਹੋਰ ਐਸ਼ਧੀਆਂ ਨੂੰ ਮਿਲਾ ਕੇ ਬਣਾਈ ਗਈ।
ਬਾਬਾ ਮਹਾਕਾਲ ਦੇ ਦਰਬਾਰ ‘ਚ ਰੱਖੜੀ ‘ਤੇ ਭਗਵਾਨ ਦੀ ਵਿਸ਼ੇਸ਼ ਪੂਜਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਵਾ ਲੱਖ ਲੱਡੂ ਚੜ੍ਹਾਉਣ ਦੀ ਪਰੰਪਰਾ ਸਾਲਾਂ ਤੋਂ ਚੱਲੀ ਆ ਰਹੀ ਹੈ। ਇਹੀ ਕਾਰਨ ਸੀ ਕਿ ਅੱਜ ਭਸਮ ਆਰਤੀ ਤੋਂ ਬਾਅਦ ਭਗਵਾਨ ਨੂੰ ਸਵਾ ਲੱਖ ਲੱਡੂ ਚੜ੍ਹਾਏ ਗਏ। ਮੰਦਰ ਦੇ ਪੁਜਾਰੀ ਪੰਡਿਤ ਘਨਸ਼ਿਆਮ ਗੁਰੂ ਨੇ ਇਹ ਭੇਟਾ ਭਗਵਾਨ ਨੂੰ ਭੋਗ ਭੇਟ ਕੀਤਾ ਜਿਸ ਤੋਂ ਬਾਅਦ ਇਸ ਨੂੰ ਸ਼ਰਧਾਲੂਆਂ ਵਿੱਚ ਵੰਡਿਆ ਗਿਆ।
ਉੱਥੇ ਹੀ ਸਾਵਣ ਮਹੀਨੇ ਦੀ ਆਖਰੀ ਸਵਾਰੀ ਸ਼ਾਮ 4 ਵਜੇ ਕੱਢੀ ਜਾਵੇਗੀ। ਮਹਾਕਾਲ ਹੋਲਕਰ ਮੁਖਾਰਵਿੰਦ ਸਵਰੂਪ ਵਿੱਚ ਪ੍ਰਜਾ ਦਾ ਹਾਲ ਜਾਣਨ ਲਈ ਨਿਕਲਣਗੇ। ਮੁੱਖ ਮੰਤਰੀ ਡਾ:.ਮੋਹਨ ਯਾਦਵ ਵੀ ਸਵਾਰੀ ‘ਚ ਹਿੱਸਾ ਲੈਣਗੇ। ਸੀਆਰਪੀਐਫ ਦਾ ਬੈਂਡ ਵੀ ਨਾਲ ਚੱਲੇਗਾ।
ਹਿੰਦੂਸਥਾਨ ਸਮਾਚਾਰ