New Delhi: ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਐੱਮਯੂਡੀਏ ਜ਼ਮੀਨ ਘੁਟਾਲੇ ਵਿੱਚ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਖ਼ਿਲਾਫ਼ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੀਜੇਪੀ ਅਤੇ ਜੇਡੀਐੱਸ ਦਾ ਇਲਜ਼ਾਮ ਹੈ ਕਿ 1998 ਤੋਂ ਲੈ ਕੇ 2023 ਤੱਕ ਸਿੱਧਰਮਈਆ ਰਾਜ ਵਿੱਚ ਅਹਿਮ ਅਹੁਦਿਆਂ ‘ਤੇ ਰਹੇ ਅਤੇ ਉਨ੍ਹਾਂ ਨੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਹਾਲਾਂਕਿ ਸਿੱਧਰਮਈਆ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਹਨ।
ਦਰਅਸਲ, ਸਿਧਾਰਮਈਆ ਦੀ ਪਤਨੀ ਪਾਰਵਤੀ ਕੋਲ ਮੈਸੂਰ ਦੇ ਕੇਸਰੀ ਪਿੰਡ ਵਿੱਚ ਤਿੰਨ ਏਕੜ ਜ਼ਮੀਨ ਸੀ। ਇਹ ਜ਼ਮੀਨ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (ਐੱਮਯੂਡੀਏ) ਨੇ ਵਿਕਾਸ ਲਈ ਲੈ ਲਈ ਸੀ। ਮੁਆਵਜ਼ੇ ਵਜੋਂ ਸਿੱਧਰਮਈਆ ਦੀ ਪਤਨੀ ਨੂੰ ਮੈਸੂਰ ਦੇ ਇੱਕ ਮਹਿੰਗੇ ਇਲਾਕੇ ਵਿੱਚ ਜ਼ਮੀਨ ਦਿੱਤੀ ਗਈ ਸੀ। ਦੋਸ਼ ਹੈ ਕਿ ਪਾਰਵਤੀ ਨੂੰ ਅਲਾਟ ਕੀਤੇ ਗਏ ਪਲਾਟ ਦੀ ਕੀਮਤ, ਐੱਮਯੂਡੀਏ ਵਲੋਂ ਉਨ੍ਹਾਂ ਤੋਂ ਲਈ ਗਈ ਜ਼ਮੀਨ ਤੋਂ ਵੱਧ ਸੀ। ਹਾਲਾਂਕਿ ਸਿੱਧਰਮਈਆ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਸੀ ਕਿ ਇਸ ਮਾਮਲੇ ‘ਚ ਨਾ ਤਾਂ ਉਨ੍ਹਾਂ ਦੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੀ ਕੋਈ ਭੂਮਿਕਾ ਹੈ।
ਹਿੰਦੂਸਥਾਨ ਸਮਾਚਾਰ