Kolkata News: ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਬੇਰਹਿਮ ਅਪਰਾਧ ਅਤੇ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਤੇ ਗੁੰਡਾਗਰਦੀ ਦੇ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀਰਵਾਰ ਦੇਰ ਰਾਤ 24 ਘੰਟੇ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਆਈਐਮਏ ਨੇ ਵੀਰਵਾਰ ਦੇਰ ਰਾਤ ਦੇਸ਼ ਵਿਆਪੀ ਹੜਤਾਲ ਬਾਰੇ ਜਾਣਕਾਰੀ ਜਾਰੀ ਕੀਤੀ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਹੈ ਕਿ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ 17 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 6 ਵਜੇ ਤੋਂ 18 ਅਗਸਤ ਦਿਨ ਐਤਵਾਰ ਨੂੰ ਸਵੇਰੇ 6 ਵਜੇ ਤੱਕ ਸੇਵਾਵਾਂ 24 ਘੰਟਿਆਂ ਲਈ ਬੰਦ ਰਹਿਣਗੀਆਂ। ਹਾਲਾਂਕਿ, ਇਸ ਸਮੇਂ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਬਹਾਲ ਰਹਿਣਗੀਆਂ। ਜ਼ਖਮੀਆਂ ਦਾ ਇਲਾਜ ਕੀਤਾ ਜਾਵੇਗਾ, ਪਰ ਨਿਯਮਤ ਓਪੀਡੀ ਬੰਦ ਰਹੇਗੀ ਅਤੇ ਕੋਈ ਚੋਣਵੀਂ ਸਰਜਰੀ ਨਹੀਂ ਕੀਤੀ ਜਾਵੇਗੀ। ਆਈਐਮਏ ਨੇ ਅੱਗੇ ਕਿਹਾ ਕਿ ਇਹ ਬੰਦ ਉਨ੍ਹਾਂ ਸਾਰੇ ਖੇਤਰਾਂ ਵਿੱਚ ਰਹੇਗਾ ਜਿੱਥੇ ਆਧੁਨਿਕ ਮੈਡੀਕਲ ਡਾਕਟਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਆਈਐਮਏ ਦਾ ਕਹਿਣਾ ਹੈ ਕਿ ਆਰਜੀਕਰ ਮੈਡੀਕਲ ਕਾਲਜ ਵਿੱਚ ਬੁੱਧਵਾਰ ਰਾਤ ਨੂੰ ਅੰਦੋਲਨਕਾਰੀ ਡਾਕਟਰਾਂ ਉੱਤੇ ਹਮਲਾ ਬਹੁਤ ਮੰਦਭਾਗਾ ਅਤੇ ਨਿੰਦਣਯੋਗ ਹੈ। ਆਈਐਮਏ ਨੂੰ ਆਪਣੇ ਡਾਕਟਰਾਂ ਦੇ ਉਚਿਤ ਮੁੱਦਿਆ ਦੇ ਪ੍ਰਤੀ ਰਾਸ਼ਟਰ ਦੀ ਹਮਦਰਦੀ ਦੀ ਲੋੜ ਹੈ। ਅਸੀਂ ਸਿਰਫ਼ ਡਾਕਟਰਾਂ ਦੀ ਸੁਰੱਖਿਆ ਚਾਹੁੰਦੇ ਹਾਂ।
ਹਿੰਦੂਸਥਾਨ ਸਮਾਚਾਰ