Assam News: ਅਸਾਮ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ-ਇੰਡੀਪੈਂਡੈਂਟ (ਉਲਫਾ-ਆਈ) ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸੁਤੰਤਰਤਾ ਦਿਵਸ ਦੇ ਪ੍ਰੋਗਰਾਮਾਂ ‘ਚ ਵਿਘਨ ਪਾਉਣ ਲਈ ਸੂਬੇ ‘ਚ 19 ਬੰਬ ਲਗਾਏ ਸਨ। ਉਨ੍ਹਾਂ ਦਾ ਮਕਸਦ ਆਜ਼ਾਦੀ ਦਿਵਸ ਮੌਕੇ ਬੰਬ ਧਮਾਕੇ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਸੀ।
ਉਲਫਾ-ਆਈ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਹ ਬੰਬ ਅਸਾਮ ਦੇ ਸ਼ਿਵਸਾਗਰ, ਡਿਬਰੂਗੜ੍ਹ ਅਤੇ ਗੁਹਾਟੀ ਸਮੇਤ ਕਈ ਇਲਾਕਿਆਂ ਵਿੱਚ ਲਗਾਏ ਸਨ। ਸੰਗਠਨ ਨੇ ਇਕ ਬਿਆਨ ‘ਚ ਕਿਹਾ ਕਿ ਉਹ ਆਜ਼ਾਦੀ ਦਿਵਸ ਮੌਕੇ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਕਈ ਥਾਵਾਂ ‘ਤੇ ਬੰਬ ਧਮਾਕੇ ਕਰਕੇ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਸਨ। ਪਰ ਤਕਨੀਕੀ ਕਾਰਨਾਂ ਕਰਕੇ ਇਹ ਯੋਜਨਾ ਫੇਲ੍ਹ ਹੋ ਗਈ।
ਇੰਨਾ ਹੀ ਨਹੀਂ, ਸੰਗਠਨ ਨੇ ਇਕ ਬਿਆਨ ਜਾਰੀ ਕਰਕੇ ਇਨ੍ਹਾਂ ਵਿਸਫੋਟਕਾਂ ਨੂੰ ਲੱਭਣ ਅਤੇ ਇਨ੍ਹਾਂ ਨੂੰ ਡੀਐਕਟੀਵੇਟ ਕਰਨ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਇਹ ਆਮ ਲੋਕਾਂ ਲਈ ਕਿਸੇ ਤਰ੍ਹਾਂ ਦਾ ਖਤਰਾ ਨਾ ਬਣ ਸਕਣ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਵਸਾਗਰ ਅਤੇ ਨਗਾਓਂ ਤੋਂ ਕੁਝ ਸ਼ੱਕੀ ਵਸਤੂਆਂ ਬਰਾਮਦ ਕੀਤੀਆਂ ਹਨ।
ਦੱਸ ਦਈਏ ਕਿ ਇਹ ਬੰਬ ਆਸਾਮ ਦੇ ਕਈ ਖੇਤਰਾਂ ਵਿੱਚ ਲਗਾਏ ਗਏ ਸਨ, ਜਿਨ੍ਹਾਂ ਵਿੱਚ ਡੀਟੀਓ ਦਫ਼ਤਰ, ਓਐਨਜੀਸੀ ਦੇ ਗੇਟ ਨੰਬਰ 5, ਡਿਬਰੂਗੜ੍ਹ ਲਕੁਆ ਤਿਨਾਲੀ, ਏਐਸਟੀਸੀ, ਲਖੀਮਪੁਰ ਏਐਸਟੀਸੀ, ਐਸਪੀ ਦਫ਼ਤਰ, ਲਾਲੁਕ ਡੇਲੀ ਮਾਰਕੀਟ, ਬਰਘਾਟ ਪੁਲਸ ਚੌਕੀ, ਨਗਾਓਂ ਮੈਡੀਕਲ ਕਾਲਜ, ਗੁਹਾਟੀ, ਗਾਂਧੀ ਮੰਡਪ, ਨਰੇਂਗੀ ਆਰਮੀ ਕੈਂਪ, ਪਾਨ ਬਾਜ਼ਾਰ, ਜੋਰਬਾਟ ਓਵਰਬ੍ਰਿਜ, ਭੇਟਪਾੜਾ, ਮਾਲੀਗਾਂਵ, ਰਾਜਗੜ੍ਹ, ਨਲਬਾੜੀ ਅਤੇ ਰੰਗੀਆ ਵਰਗੀਆਂ ਥਾਵਾਂ ਸ਼ਾਮਲ ਹਨ।
1979 ਵਿੱਚ ਹੋਇਆ ਸੀ ਉਲਫਾ ਦਾ ਗਠਨ
ਉਲਫਾ ਦਾ ਗਠਨ 1979 ਵਿੱਚ “ਪ੍ਰਭੁਸੱਤਾ ਸੰਪੰਨ ਅਸਾਮ” ਦੀ ਮੰਗ ਨਾਲ ਕੀਤਾ ਗਿਆ ਸੀ। ਉਦੋਂ ਤੋਂ ਇਹ ਵਿਨਾਸ਼ਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਿਸ ਕਾਰਨ ਕੇਂਦਰ ਸਰਕਾਰ ਨੇ ਇਸਨੂੰ 1990 ਵਿੱਚ ਪਾਬੰਦੀਸ਼ੁਦਾ ਸੰਗਠਨ ਐਲਾਨ ਦਿੱਤਾ ਸੀ। ਉਲਫਾ 2010 ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ