Kannauj News: ਅਯੁੱਧਿਆ ਜ਼ਿਲੇ ‘ਚ ਸਮਾਜਵਾਦੀ ਪਾਰਟੀ ਦੇ ਨੇਤਾ ਵਲੋਂ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਸੋਮਵਾਰ ਨੂੰ ਕੰਨੌਜ ਜ਼ਿਲੇ ‘ਚ ਬਲਾਤਕਾਰ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਸੁਪਰਡੈਂਟ ਅਮਿਤ ਕੁਮਾਰ ਆਨੰਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਰਾਤ ਡੇਢ ਵਜੇ ਯੂਪੀ-112 ‘ਤੇ ਸੂਚਨਾ ਮਿਲੀ ਕਿ ਨਵਾਬ ਸਿੰਘ ਯਾਦਵ ਦੇ ਕਾਲਜ ਵਿੱਚ ਇੱਕ ਲੜਕੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਵਾਬ ਸਿੰਘ ਸਾਬਕਾ ਬਲਾਕ ਪ੍ਰਧਾਨ ਅਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਡਿੰਪਲ ਯਾਦਵ ਦੇ ਬਹੁਤ ਕਰੀਬੀ ਦੱਸੇ ਜਾਂਦੇ ਹਨ। ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਦੇਖਿਆ ਕਿ 15 ਸਾਲ ਦੀ ਇਕ ਲੜਕੀ ਨਵਾਬ ਦੇ ਕੋਲ ਬੈਠੀ ਸੀ। ਉਸ ਨੇ ਟੌਪ ਨਹੀਂ ਪਾਇਆ ਹੋਇਆ ਸੀ ਅਤੇ ਕਮਰੇ ਵਿੱਚ ਨਵਾਬ ਸਿੰਘ ਯਾਦਵ ਸੀ, ਜਿਸ ਨੇ ਲੋਅਰ ਨਹੀਂ ਪਾਇਆ ਹੋਇਆ ਸੀ। ਉਹ ਅੰਦਰਲੇ ਕੱਪੜਿਆਂ ਵਿਚ ਮੰਜੇ ‘ਤੇ ਲੇਟਿਆ ਹੋਇਆ ਸੀ ਅਤੇ ਲੜਕੀ ਦੀ ਮਾਸੀ ਕਮਰੇ ਵਿੱਚ ਸੀ।
ਪੀੜਤਾ ਨੇ ਦੱਸਿਆ ਕਿ ਉਹ ਭਾਜਪਾ ਵਿੱਚ ਮਹਿਲਾ ਮੋਰਚਾ ਦੀ ਜ਼ਿਲ੍ਹਾ ਮੰਤਰੀ ਹੈ ਅਤੇ ਪਹਿਲਾਂ ਸਮਾਜਵਾਦੀ ਪਾਰਟੀ ਵਿੱਚ ਸੀ। ਉਹ ਨਵਾਬ ਸਿੰਘ ਨੂੰ ਪਹਿਲਾਂ ਹੀ ਜਾਣਦੀ ਸੀ। ਅੱਜ ਰਾਤ ਕਰੀਬ 11:30 ਵਜੇ ਮਿਲਣ ਆਏ ਸਨ। ਉਹ ਪੰਜ ਮਿੰਟ ਲਈ ਟਾਇਲਟ ਗਿਆ ਸੀ ਅਤੇ ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਲੜਕੀ ਟਾਪਲ ਤੋਂ ਬਗੈਰ ਸੀ। ਲੜਕੀ ਨੇ ਦੱਸਿਆ ਕਿ ਉਸ ਦੀ ਮਾਸੀ ਉਸ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਲੈ ਕੇ ਆਈ ਸੀ। ਜਦੋਂ ਮਾਸੀ ਟਾਇਲਟ ਗਈ ਤਾਂ ਨਵਾਬ ਸਿੰਘ ਨੇ ਓਸਦਾ ਟਾਪ ਲਾਹ ਦਿੱਤਾ ਸੀ, ਉਦੋਂ ਤੱਕ ਮਾਸੀ ਨੇ ਆ ਕੇ ਪੁਲਸ ਨੂੰ ਸੂਚਨਾ ਦਿੱਤੀ।
ਐਸਪੀ ਨੇ ਦੱਸਿਆ ਕਿ ਪੀੜਤਾ ਵੱਲੋਂ ਸ਼ਿਕਾਇਤ ਮਿਲੀ ਹੈ। ਨਵਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
इस वीडियो के बाद भी क्या अखिलेश यादव अपने खास नवाब सिंह यादव का बचाव करेंगे? https://t.co/GcHYVUsmkR pic.twitter.com/feaZdq9D93
— Amit Malviya (@amitmalviya) August 12, 2024
ਦੱਸ ਦੇਈਏ ਕਿ ਸਾਬਕਾ ਬਲਾਕ ਪ੍ਰਧਾਨ ਨਵਾਬ ਨੂੰ ਜ਼ਿਲ੍ਹੇ ਵਿੱਚ ਅਖਿਲੇਸ਼ ਅਤੇ ਡਿੰਪਲ ਦਾ ਸੱਜਾ ਹੱਥ ਵੀ ਕਿਹਾ ਜਾਂਦਾ ਹੈ। ਹਾਲਾਂਕਿ ਸਪਾ ਨੇਤਾ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ ਅਤੇ ਪੂਰੇ ਮਾਮਲੇ ‘ਚ ਸਿਆਸੀ ਸਾਜ਼ਿਸ਼ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਨੂੰ ਆਪਣੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਯਾਦਵ ਨੇ ਕਿਹਾ ਕਿ ਇਹ ਦੋਸ਼ ਉਸ ਖ਼ਿਲਾਫ਼ ਰਚੀ ਗਈ ਸਾਜ਼ਿਸ਼ ਹੈ। ਯਾਦਵ ਨੇ ਇਹ ਵੀ ਦੋਸ਼ ਲਾਇਆ ਕਿ ਪੀੜਤਾ ਦੀ ਮਾਂ ਪਹਿਲਾਂ ਸਮਾਜਵਾਦੀ ਪਾਰਟੀ ਵਿੱਚ ਸੀ, ਪਰ ਹੁਣ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਜਿਸ ਕਾਰਨ ਇਹ ਸਾਰਾ ਮਾਮਲਾ ਰਚਿਆ ਗਿਆ ਹੈ।
ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇਸ ਪੁਲਿਸ ਵੱਲੋਂ ਨਵਾਬ ਸਿੰਘ ਯਾਦਵ ਦੇ ਫੜੇ ਜਾਣ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸਪੱਸ਼ਟ ਤੌਰ ‘ਤੇ ਉਸ ਨਾਲ ਬਲਾਤਕਾਰ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ