Patna News: ਬਿਹਾਰ ਦੇ ਬੇਗੂਸਰਾਏ ਵਿੱਚ ਸ਼ੁੱਕਰਵਾਰ ਰਾਤ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਬਛਵਾੜਾ ਥਾਣਾ ਖੇਤਰ ਦੇ ਰਸੀਦਪੁਰ ਦੇ ਚਿਰੰਜੀਵੀਪੁਰ ਪਿੰਡ ਦੀ ਹੈ।
ਪੁਲਿਸ ਮੁਤਾਬਕ ਪਰਿਵਾਰ ਦੇ ਚਾਰ ਲੋਕਾਂ ਦੇ ਸਿਰ ਸੁੱਤੇ ਹੋਏ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤੇ। ਇਸ ਵਿੱਚ ਪਤੀ, ਪਤਨੀ ਅਤੇ ਧੀ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਪੀਐਸਸੀ ਵਿੱਚ ਭਰਤੀ ਕਰਵਾਇਆ ਗਿਆ, ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇੰਨਾ ਹੀ ਨਹੀਂ ਅਪਰਾਧੀਆਂ ਨੇ ਚਾਰਾਂ ਦੇ ਸਰੀਰ ‘ਤੇ ਤੇਜ਼ਾਬ ਵੀ ਪਾ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਜੀਵਨ ਮਹਤੋ, ਸੰਜੀਤਾ ਦੇਵੀ ਅਤੇ ਸਪਨਾ ਕੁਮਾਰੀ ਵਜੋਂ ਹੋਈ ਹੈ। ਬੇਟੇ ਅੰਕੁਸ਼ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਥਾਣਾ ਬਛਵਾੜਾ ਦੇ ਅਨੁਸਾਰ ਸੰਜੀਵਨ ਮਹਤੋ ਦੇ ਪਰਿਵਾਰਕ ਮੈਂਬਰ ਘਰ ਵਿੱਚ ਸੁੱਤੇ ਹੋਏ ਸਨ। ਇਸ ਦੌਰਾਨ ਅਪਰਾਧੀਆਂ ਨੇ ਘਰ ‘ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਪਤੀ-ਪਤਨੀ ਅਤੇ ਉਨ੍ਹਾਂ ਦੇ ਲੜਕੇ-ਲੜਕੀ ਦੀਆਂ ਗਰਦਨਾਂ ਵੱਢ ਦਿੱਤੀਆਂ। ਪਤੀ-ਪਤਨੀ ਅਤੇ ਬੇਟੀ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੰਜੀਵਨ ਮਹਤੋ ਨੇ ਦੋ ਵਾਰ ਵਿਆਹ ਕੀਤਾ ਸੀ। ਪਹਿਲੇ ਵਿਆਹ ਤੋਂ ਵੱਡਾ ਲੜਕਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਪਰਾਧੀਆਂ ਨੇ ਆਪਸੀ ਰੰਜਿਸ਼ ਕਾਰਨ ਹੀ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਬਛਵਾੜਾ ਪੁਲਿਸ ਸਟੇਸ਼ਨ ਨੂੰ ਦਿੱਤੀ। ਸੂਚਨਾ ‘ਤੇ ਪਹੁੰਚੀ ਪੁਲਿਸ ਘਟਨਾ ਦੀ ਜਾਂਚ-ਪੜ੍ਹਤਾਲ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ