New Delhi: ਸੁਪਰੀਮ ਕੋਰਟ (Supreme Court) ਨੇ ਨੀਟ ਪੀਜੀ (NEET PG) ਮੁਲਤਵੀ ਕਰਨ ਜਾਂ ਮੁੜ ਨਿਰਧਾਰਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਨੀਟ ਪੀਜੀ ਤੈਅ ਤਰੀਕ 11 ਅਗਸਤ ਨੂੰ ਹੀ ਹੋਵੇਗੀ। ਸੁਪਰੀਮ ਕੋਰਟ(SC) ’ਚ ਦਾਖ਼ਲ ਪਟੀਸ਼ਨ ’ਚ ਪ੍ਰੀਖਿਆ ਮੁਲਤਵੀ ਕਰਨ ਜਾਂ ਮੁੜ ਨਿਰਧਾਰਤ ਕਰਨ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਡੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਜੱਜ ਅਕਾਦਮਿਕ ਮਾਹਰ ਨਹੀਂ ਹਨ। ਪੰਜ ਪਟੀਸ਼ਨਰ ਉਮੀਦਵਾਰਾਂ ਲਈ ਅਸੀਂ ਦੋ ਲੱਖ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ’ਚ ਨਹੀਂ ਪਾ ਸਕਦੇ।
ਹਿੰਦੂਸਥਾਨ ਸਮਾਚਾਰ