Kathua, Jammu: ਜੰਮੂ-ਕਸ਼ਮੀਰ ਪੁਲਿਸ ਨੇ ਕਠੂਆ ਹਮਲੇ ਵਿੱਚ ਸ਼ਾਮਲ ਚਾਰ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ। ਨਾਲ ਹੀ ਹਰੇਕ ਅੱਤਵਾਦੀ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਨੂੰ ਆਖਰੀ ਵਾਰ ਕਠੂਆ ਜ਼ਿਲ੍ਹੇ ਦੇ ਮਲਹਾਰ, ਬਾਨੀ ਅਤੇ ਸੀਓਜਧਾਰ ਦੇ ਢੋਕਿਆਂ ‘ਚ ਦੇਖਿਆ ਗਿਆ ਸੀ।
ਇਹ ਜਾਣਕਾਰੀ ਕਠੂਆ ਪੁਲਿਸ ਚੌਕੀ ਨੇ ਐਕਸ ‘ਤੇ ਸਾਂਝੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਠੋਸ ਜਾਣਕਾਰੀ ਦੇਣ ਵਾਲਾ ਵਿਅਕਤੀ ਇਸ ਇਨਾਮ ਦਾ ਹੱਕਦਾਰ ਹੋਵੇਗਾ। ਅੱਤਵਾਦੀਆਂ ਬਾਰੇ ਭਰੋਸੇਯੋਗ ਜਾਣਕਾਰੀ ਦੇਣ ਵਾਲੇ ਨੂੰ ਵੀ ਉਚਿਤ ਇਨਾਮ ਦਿੱਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ