ਪ੍ਰਧਾਨ ਮੰਤਰੀ ਮੋਦੀ ਦੇ ਓਪਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ਨੂੰ ਸੰਬੋਧਨ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਮੀਡੀਆ ਵਿੱਚ ਵੀ ਪ੍ਰਮੁੱਖਤਾ ਨਾਲ ਕਵਰ ਕੀਤਾ ਗਿਆ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਪ੍ਰਮੁੱਖਤਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਜੇਕਰ ਪਾਕਿਸਤਾਨ ਨਾਲ ਕੋਈ ਗੱਲਬਾਤ ਹੋਵੇਗੀ ਤਾਂ ਉਹ ਅੱਤਵਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੱਮੂ ਕਸ਼ਮੀਰ (ਪੀਓਜੇਕੇ) ‘ਤੇ ਹੋਵੇਗੀ, ਅਤੇ ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਅੱਤਵਾਦ ਅਤੇ ਪਾਕਿਸਤਾਨ ਨਾਲ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਸੰਵਾਦ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਵਪਾਰ ਅਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ।” ਇਹ ਬਿਆਨ ਭਾਰਤ ਦੀ ਸਖ਼ਤ ਨੀਤੀ ਨੂੰ ਸਪੱਸ਼ਟ ਕਰਦਾ ਹੈ, ਜਿਸ ਵਿੱਚ ਅੱਤਵਾਦ ਵਿਰੁੱਧ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਵਾਸ਼ਿੰਗਟਨ ਪੋਸਟ ਨੇ ਇਹ ਵੀ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਵੀ ਠੁਕਰਾ ਦਿੱਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਅੱਤਵਾਦ ਵਿਰੁੱਧ ਆਪਣੀ ਸਖ਼ਤ ਨੀਤੀ ‘ਤੇ ਦ੍ਰਿੜ ਹੈ ਅਤੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰੇਗਾ।
ਭਾਰਤ ਨੇ ਸਿਰਫ਼ ਆਪਣੀ ਸੈਨਾ ਦੀ ਕਾਰਵਾਈ ਰੋਕੀ- Washington Post
ਪੀਐਮ ਮੋਦੀ ਦੇ ਸੰਬੋਧਨ ਨੂੰ ਵਿਸ਼ਵ ਮੀਡੀਆ ਵਿੱਚ ਵਿਸ਼ੇਸ਼ ਢੰਗ ਨਾਲ ਕਵਰੇਜ ਮਿਲੀ। ਅਮਰੀਕਾ ਦੇ ਵਾਸ਼ਿੰਗਟਨ ਪੋਸਟ ਨੇ ਵੀ ਪੀਐਮ ਦੇ ਸੰਬੋਧਨ ਨੂੰ ਮੁੱਖ ਪੰਨੇ ‘ਤੇ ਛਾਪਿਆ। ਅਖ਼ਬਾਰ ਨੇ ਲਿਖਿਆ ਕਿ ਭਾਰਤ ਨੇ ਸਿਰਫ਼ ਆਪਣੀ ਸੈਨਾ ਦੀ ਕਾਰਵਾਈ ਰੋਕੀ ਹੈ ਅਤੇ ਭਵਿੱਖ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦਾ ਆਤੰਕੀ ਹਮਲਾ ਹੋਇਆ ਤਾਂ ਭਾਰਤ ਆਪਣੀਆਂ ਸ਼ਰਤਾਂ ‘ਤੇ ਜਵਾਬ ਦੇਵੇਗਾ।
ਵਾਸ਼ਿੰਗਟਨ ਪੋਸਟ ਨੇ ਪੀਐਮ ਮੋਦੀ ਦੇ ਇਸ ਬਿਆਨ ਨੂੰ ਦਰਸਾਇਆ ਕਿ ਹੁਣ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੋਈ ਤਾਂ ਉਹ ਸਿਰਫ਼ ਆਤੰਕਵਾਦ ਅਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ‘ਤੇ ਹੀ ਹੋਏਗੀ।
PC- India Today
ਯਾਦ ਰਹੇ ਕਿ ਪੀਐਮ ਮੋਦੀ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਆਤੰਕਵਾਦ ਅਤੇ ਵਾਰਤਾ ਇੱਕਠੇ ਨਹੀਂ ਚੱਲ ਸਕਦੇ।
ਅਖ਼ਬਾਰ ਨੇ ਇਹ ਵੀ ਲਿਖਿਆ ਕਿ ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੱਧਸਥਤਾ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਕੀਤਾ।
ਇਹ ਜੰਗ ਦਾ ਯੁੱਗ ਨਹੀਂ ਹੈ, ਪਰ ਇਹ ਆਤੰਕ ਦਾ ਯੁੱਗ ਵੀ ਨਹੀਂ- BBC News
BBC ਨੇ ਵੀ ਪੀਐੱਮ ਮੋਦੀ ਦੇ ਦੇਸ਼ ਨੂੰ ਦਿੱਤੇ ਸੰਬੋਧਨ ਨੂੰ ਮ੍ਰਮੁਖਤਾ ਨਾਲ ਲਿਆ। ਅਤੇ ਅਖਬਾਰ ਵਿੱਚ ਲਿਖਿਆ ਕਿ ਪੀਐੱਮ ਮੋਦੀ ਨੇ ਕਿਹਾ ਹੈ ਕਿ “ਪਾਣੀ ਅਤੇ ਖ਼ੂਨ ਇਕੱਠੇ ਨਹੀਂ ਵਹਿ ਸਕਦੇ,” ਅਤੇ ਉਨ੍ਹਾਂ ਦੀ ਚੇਤਾਵਨੀ ‘ਤੇ ਕਿ ਭਵਿੱਖ ਵਿੱਚ ਜੇਕਰ ਪਾਕਿਸਤਾਨ ਵੱਲੋਂ ਕੋਈ ਹਮਲਾ ਹੋਇਆ ਤਾਂ ਭਾਰਤ ਵਲੋਂ ਤਿੱਖਾ ਜਵਾਬ ਮਿਲੇਗਾ। BBC ਨੇ ਪ੍ਰਧਾਨ ਮੰਤਰੀ ਮੋਦੀ ਦੇ ਇਸ ਬਿਆਨ ਨੂੰ ਵੀ ਹਵਾਲਾ ਦਿੰਦਿਆਂ ਛਾਪਿਆ ਕਿ “ਇਹ ਜੰਗ ਦਾ ਯੁੱਗ ਨਹੀਂ ਹੈ, ਪਰ ਇਹ ਆਤੰਕ ਦਾ ਯੁੱਗ ਵੀ ਨਹੀਂ ਹੈ।”
PC- India Today
PM ਮੋਦੀ ਦੇ ਭਾਸ਼ਣ ਵਿੱਚ ਅਮਰੀਕਾ ਦਾ ਜ਼ਿਕਰ ਨਹੀਂ, ਨਾ ਹੀ ਟਰੰਪ ਨੂੰ ਦਿੱਤਾ ਸ਼੍ਰੇਅ-Japan Time
ਜਪਾਨ ਟਾਈਮਜ਼ ਨੇ ਆਪਣੇ ਲੇਖ ਵਿੱਚ ਲਿਖਿਆ ਕਿ ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਨਾ ਤਾਂ ਅਮਰੀਕਾ ਦਾ ਜ਼ਿਕਰ ਕੀਤਾ ਅਤੇ ਨਾ ਹੀ ਸੀਜ਼ਫ਼ਾਇਰ ਲਈ ਰਾਸ਼ਟਰਪਤੀ ਟਰੰਪ ਨੂੰ ਸ਼੍ਰੇਯ ਦਿੱਤਾ।
PC- India Today
ਜਪਾਨ ਟਾਈਮਜ਼ ਲਿਖਦਾ ਹੈ, “ਸੋਮਵਾਰ ਨੂੰ ਮੋਦੀ ਨੇ ਜੰਗਬੰਦੀ ਲਈ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ, ਨਾ ਹੀ ਟਰੰਪ ਨੂੰ ਸਨਮਾਨ ਦਿੱਤਾ। ਇਸ ਦੀ ਥਾਂ ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੇ ‘ਸੀਨੇ’ ‘ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਦੁਨੀਆ ਅੱਗੇ ਤਣਾਅ ਘਟਾਉਣ ਦੀ ਅਪੀਲ ਕੀਤੀ। ਇਸ ਕਰਕੇ, ਜਦ ਪਾਕਿਸਤਾਨ ਨੇ ਅਪੀਲ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਕਿਸੇ ਵੀ ਆਤੰਕੀ ਗਤੀਵਿਧੀ ਜਾਂ ਸੈਨਾ ਦੇ ਹਮਲੇ ‘ਚ ਸ਼ਾਮਲ ਨਹੀਂ ਹੋਵੇਗਾ, ਤਾਂ ਭਾਰਤ ਨੇ ਇਸ ਬਾਰੇ ਵਿਚਾਰ ਕੀਤਾ।”
ਜਪਾਨ ਟਾਈਮਜ਼ ਨੇ ਪੀਐਮ ਮੋਦੀ ਦੇ ਉਸ ਬਿਆਨ ਨੂੰ ਵੀ ਉਜਾਗਰ ਕੀਤਾ ਜਿੱਥੇ ਉਨ੍ਹਾਂ ਨੇ ਕਿਹਾ ਕਿ ਭਾਰਤ ਕਿਸੇ ਵੀ “ਨਿਊਕਲੀਅਰ ਬਲੈਕਮੇਲ” ਨੂੰ ਬਰਦਾਸ਼ਤ ਨਹੀਂ ਕਰੇਗਾ।
ਅਖ਼ਬਾਰ ਨੇ ਪੀਐਮ ਮੋਦੀ ਦੇ ਬਿਆਨ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੂੰ ਵੀ ਛਾਪਿਆ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਦੋ ਦੇਸ਼ਾਂ ਵਿਚਕਾਰ ਨਿਊਕਲੀਅਰ ਟਕਰਾਅ ਰੁਕਵਾਇਆ।
ਭਾਰਤ ਨੇ ਆਪਣੀ ਸੈਨਾ ਦੀ ਕਾਰਵਾਈ ਸਿਰਫ਼ “ਰੋਕੀ”, ਹਮਲੇ ਦਾ ਜਵਾਬ “ਆਪਣੀਆਂ ਸ਼ਰਤਾਂ ‘ਤੇ”- The Guardian
ਦ ਗਾਰਡੀਅਨ ਨੇ ਪੀਐਮ ਮੋਦੀ ਦੇ ਉਸ ਬਿਆਨ ਨੂੰ ਮੁੱਖਤਾ ਦਿੱਤੀ ਜਿੱਥੇ ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਆਪਣੀ ਸੈਨਾ ਦੀ ਕਾਰਵਾਈ ਸਿਰਫ਼ “ਰੋਕੀ” ਹੈ ਅਤੇ ਕਿਸੇ ਵੀ ਹਮਲੇ ਦਾ ਜਵਾਬ “ਆਪਣੀਆਂ ਸ਼ਰਤਾਂ ‘ਤੇ” ਦੇਵੇਗਾ।
PC- India Today
ਅਖ਼ਬਾਰ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜੰਗਬੰਦੀ ਦੀ ਇੱਕ ਸ਼ਰਤ ਇਹ ਵੀ ਸੀ ਕਿ ਭਵਿੱਖ ਵਿੱਚ ਗੱਲਬਾਤ ਕਿਸੇ ਤੀਜੇ ਦੇਸ਼ ਵਿੱਚ ਹੋਏਗੀ, ਜਿਸ ਲਈ ਸੰਯੁਕਤ ਅਰਬ ਅਮੀਰਾਤ (UAE) ਦੀ ਗੱਲ ਆਈ। ਹਾਲਾਂਕਿ ਭਾਰਤ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ।
ਪੀਐਮ ਮੋਦੀ ਨੇ ਮੁੜ੍ਹ ਤੋਂ ਪਾਕਿਸਤਾਨ ਨੂੰ ਜੰਗ ਦੀ ਧਮਕੀ ਦਿੱਤੀ- Pak Media
ਪਾਕਿਸਤਾਨ ਦੀ ਮੀਡੀਆ ਏਜੰਸੀ ਸਮਾ ਟੀਵੀ ਨੇ ਆਪਣੇ ਵੈੱਬਸਾਈਟ ‘ਤੇ ਲਿਖਿਆ ਕਿ ਪੀਐਮ ਮੋਦੀ ਨੇ ਇੱਕ ਵਾਰ ਫਿਰ ਪਾਕਿਸਤਾਨ ਨੂੰ ਜੰਗ ਦੀ ਧਮਕੀ ਦਿੱਤੀ ਹੈ। ਲੇਖ ਵਿੱਚ ਲਿਖਿਆ ਗਿਆ ਕਿ, “ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਵਾਰ ਫਿਰ ਪਾਕਿਸਤਾਨ ਖ਼ਿਲਾਫ਼ ਅਕੜੀ ਭਾਸ਼ਾ ਵਰਤ ਕੇ ਅਤੇ ਜੰਗ ਦੀ ਧਮਕੀ ਦੇ ਕੇ ਦੋ ਨਿਊਕਲੀਅਰ ਤਾਕਤਾਂ ਵਿਚਕਾਰ ਹੋਣ ਵਾਲੀ ਸੰਭਾਵਿਤ ਗੱਲਬਾਤ ਉੱਤੇ ਕਠੋਰ ਸ਼ਰਤਾਂ ਲਗਾ ਦਿੱਤੀਆਂ ਹਨ, ਜਿਸ ਨਾਲ ਖੇਤਰੀ ਤਣਾਅ ਵਧ ਗਿਆ ਹੈ।”
ਪਾਕਿਸਤਾਨ ਲਈ ਸਖ਼ਤ ਸੁਨੇਹਾ- Samaa TV
ਸਮਾ ਟੀਵੀ ਨੇ ਲਿਖਿਆ ਕਿ “ਪ੍ਰਧਾਨ ਮੰਤਰੀ ਮੋਦੀ ਨੇ ਵਿਆਪਕ ਸ਼ਾਂਤੀ ਵਾਰਤਾ ਦੇ ਵਿਚਾਰ ਨੂੰ ਨਕਾਰਦਿਆਂ ਕਿਹਾ ਕਿ ‘ਗੱਲਬਾਤ ਅਤੇ ਆਤੰਕਵਾਦ ਇੱਕਠੇ ਨਹੀਂ ਚੱਲ ਸਕਦੇ। ਵਪਾਰ ਅਤੇ ਆਤੰਕਵਾਦ ਇੱਕਠੇ ਨਹੀਂ ਚੱਲ ਸਕਦੇ। ਪਾਣੀ ਅਤੇ ਖ਼ੂਨ ਇੱਕਠੇ ਨਹੀਂ ਵਹਿ ਸਕਦੇ।’ ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਕਿਸੇ ਵੀ ਉਕਸਾਵੇ ਦਾ ਜਵਾਬ ਆਪਣੀਆਂ ਸ਼ਰਤਾਂ ‘ਤੇ ਦੇਵੇਗਾ ਅਤੇ ਭਾਰਤ ਪਾਕਿਸਤਾਨ ਦੇ ‘ਨਿਊਕਲੀਅਰ ਬਲੈਕਮੇਲ’ ਨੂੰ ਸਹਿਨ ਨਹੀਂ ਕਰੇਗਾ।”