Jaya Bachchan vs Jagdeep Dhankar : ਰਾਜ ਸਭਾ ‘ਚ ਇਕ ਵਾਰ ਫਿਰ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਅਮਿਤਾਭ ਬੱਚਨ ਦਾ ਨਾਮ ਨਾ ਜੋੜਨ ‘ਤੇ ਗੁੱਸੇ ‘ਚ ਆ ਗਈ। ਉਨ੍ਹਾਂ ਚੇਅਰਮੈਨ ਜਗਦੀਪ ਧਨਖੜ ਦੀਆਂ ਗੱਲਾਂ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਨੇ ਜਗਦੀਪ ਧਨਖੜ ਦੇ ਲਹਿਜੇ ‘ਤੇ ਸਵਾਲ ਚੁੱਕੇ। ਇਸ ਤੋਂ ਬਾਅਦ ਕਾਂਗਰਸ ਸੰਸਦ ਸੋਨੀਆ ਗਾਂਧੀ ਸਣੇ ਕਈ ਵਿਰੋਧੀ ਨੇਤਾਵਾਂ ਨੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ।
ਜਯਾ ਬੱਚਨ ਨੇ ਰਾਜ ਸਭਾ ‘ਚ ਵਾਪਰੀ ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਜਗਦੀਪ ਧਨਖੜ ਦੇ ਰਵੱਈਏ ‘ਤੇ ਸਵਾਲ ਚੁੱਕੇ ਹਨ। ਸਪਾ ਸੰਸਦ ਮੈਂਬਰ ਨੇ ਕਿਹਾ, ਪਿਛਲੇ ਕੁੱਝ ਦਿਨਾਂ ਤੋਂ ਚੇਅਰ ਵੱਲੋਂ ਜੋ ਸ਼ਬਦ ਵਰਤੇ ਜਾ ਰਹੇ ਹਨ, ਉਹ ਬਿਲਕੁਲ ਵੀ ਸਹੀ ਨਹੀਂ ਹਨ।
ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਦਾ ਕੀਤਾ ਗਿਆ ਮਾਈਕ ਬੰਦ : ਸਪਾ ਸੰਸਦ ਮੈਂਬਰ
ਜਯਾ ਬੱਚਨ ਨੇ ਅੱਗੇ ਕਿਹਾ, “ਅਸੀਂ ਸਕੂਲੀ ਬੱਚੇ ਨਹੀਂ ਹਾਂ। ਸਾਡੇ ਵਿੱਚੋਂ ਕੁੱਝ ਸੀਨੀਅਰ ਸਿਟੀਜ਼ਨ ਹਨ। ਮੈਂ ਉਨ੍ਹਾਂ ਦੇ ਲਹਿਜੇ ਤੋਂ ਪਰੇਸ਼ਾਨ ਸੀ ਅਤੇ ਖਾਸ ਤੌਰ ‘ਤੇ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਮਾਈਕ ਬੰਦ ਕਰ ਦਿੱਤਾ। ਤੁਸੀਂ ਅਜਿਹਾ ਕਿਵੇਂ ਕਰ ਸਕਦੇ ਹੋ? “ਤੁਹਾਨੂੰ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦੀ ਇਜਾਜ਼ਤ ਦੇਣੀ ਪਵੇਗੀ।”
SP MP Jaya Bachchan demands apology from Rajya Sabha chairman Jagdeep Dhankar
Read @ANI Story | https://t.co/CTRPpzrSBl #JayaBachchan #JagdeepDhankar #Apology #RajyaSabha pic.twitter.com/Ur2SUSexzU
— ANI Digital (@ani_digital) August 9, 2024
ਸਪਾ ਸਾਂਸਦ ਨੇ ਅੱਗੇ ਕਿਹਾ ਕਿ ਚੇਅਰ ਵੱਲੋਂ ਕਈ ਵਾਰ ਅਜਿਹੇ ਸ਼ਬਦ ਵਰਤੇ ਜਾ ਰਹੇ ਹਨ, ਜੋ ਸਹੀ ਨਹੀਂ ਹਨ। ਤੁਸੀਂ ਦਿਮਾਗਹੀਣ ਹੋ। ਖਜ਼ਾਨਾ ਬੈਂਚ ਵਾਲੇ ਵੀ ਇਹ ਸ਼ਬਦ ਬੋਲਦੇ ਹਨ। ਮੈਂ ਸੰਸਦ ਦੀ ਮੈਂਬਰ ਹਾਂ। ਰਾਜ ਸਭਾ ਵਿੱਚ ਅੱਜਕੱਲ੍ਹ ਜਿਹੜੀ ਭਾਸ਼ਾ ਵਰਤੀ ਜਾ ਰਹੀ ਹੈ, ਉਹ ਕਦੇ ਨਹੀਂ ਵਰਤੀ ਗਈ। ਮੈਂ ਚਾਹੁੰਦੀ ਹਾਂ ਕਿ ਚੇਅਰਮੈਨ ਮਾਫੀ ਮੰਗੇ।
ਜਾਣੋ ਕੀ ਹੈ ‘ਅਮਿਤਾਭ ਬੱਚਨ ਨਾਮ’ ਦਾ ਪੂਰਾ ਮਾਮਲਾ
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਜਦੋਂ ਡਿਪਟੀ ਚੇਅਰਮੈਨ ਨੇ ਸਪਾ ਦੀ ਰਾਜ ਸਭਾ ਮੈਂਬਰ ਜਯਾ ਬੱਚਨ ਨੂੰ ਰਾਜ ਸਭਾ ਵਿੱਚ ਬੋਲਣ ਲਈ ਸੱਦਾ ਦਿੱਤਾ ਤਾਂ ਉਨ੍ਹਾਂ ਨੇ ਉਨ੍ਹਾਂ ਦਾ ਨਾਮ ਜਯਾ ਅਮਿਤਾਭ ਬੱਚਨ ਦੱਸਿਆ। ਇਸ ਗੱਲ ਤੋਂ ਉਹ ਗੁੱਸੇ ‘ਚ ਸੀ। ਉਨ੍ਹਾਂ ਨੇ ਡਿਪਟੀ ਚੇਅਰਮੈਨ ਨੂੰ ਕਿਹਾ ਸੀ ਕਿ ਜੇ ਤੁਸੀਂ ਸਿਰਫ ਜਯਾ ਬੱਚਨ ਕਹਿ ਦਿੰਦੇ ਤਾਂ ਕਾਫੀ ਸੀ।
ਇਸ ਘਟਨਾ ਦੇ ਕੁਝ ਦਿਨ ਬਾਅਦ ਹੀ ਜਯਾ ਬੱਚਨ ਨੇ ਰਾਜ ਸਭਾ ‘ਚ ਆਪਣਾ ਪੂਰਾ ਨਾਂ (ਜਯਾ ਅਮਿਤਾਭ ਬੱਚਨ) ਲੈ ਲਿਆ, ਜਿਸ ਤੋਂ ਬਾਅਦ ਸਦਨ ‘ਚ ਖੂਬ ਹਾਸਾ ਮੱਚ ਗਿਆ। ਜਯਾ ਬੱਚਨ ਦੀ ਗੱਲ ਸੁਣ ਕੇ ਮੀਤ ਪ੍ਰਧਾਨ ਜਗਦੀਪ ਧਨਖੜ ਵੀ ਉੱਚੀ-ਉੱਚੀ ਹੱਸਣ ਲੱਗੇ ਸਨ। ਸ਼ੁੱਕਰਵਾਰ ਨੂੰ ਇਕ ਜਗਦੀਪ ਧਨਖੜ ਨੇ ਜਯਾ ਬੱਚਨ ਦਾ ਪੂਰਾ ਨਾਂ ਲਿਆ, ਜਿਸ ‘ਤੇ ਉਹ ਗੁੱਸੇ ‘ਚ ਆ ਗਈ।