Dhaka, Bangladesh News: ਬੰਗਲਾਦੇਸ਼ ਵਿੱਚ ਪਿਛਲੇ ਮਹੀਨੇ ਤੋਂ ਜਾਰੀ ਜਾਨਲੇਵਾ ਹਿੰਸਾ ਦੇ ਦੌਰਾਨ ਬੰਗਲਾਦੇਸ਼ ਦੀ ਬੰਗਲਾਦੇਸ਼ ਵਿਚ ਪਿਛਲੇ ਮਹੀਨੇ ਤੋਂ ਜਾਰੀ ਜਾਨਲੇਵਾ ਹਿੰਸਾ ਦੇ ਵਿਚਕਾਰ ਸ਼ੇਖ ਹਸੀਨਾ ਨੇ ਪੀਐੱਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡਿਆ ਦੀਆਂ ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਫੌਜ ਦੇ ਹੈਲੀਕਾਪਟਰ ਦੁਆਰਾ ਭਾਰਤ ਲਈ ਰਵਾਨਾ ਹੋ ਗਈ ਹੈ।
ਇਸ ਦੇ ਨਾਲ ਹੀ ਹਸੀਨਾ ਢਾਕਾ ਛੱਡ ਕੇ ਸੁਰੱਖਿਅਤ ਥਾਂ ‘ਤੇ ਚਲੀ ਗਈ ਹੈ। ਮੀਡਿਆ ਦੀਆਂ ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਫੌਜ ਦੇ ਹੈਲੀਕਾਪਟਰ ਦੁਆਰਾ ਭਾਰਤ ਲਈ ਰਵਾਨਾ ਹੋ ਗਈ ਹੈ।
ਸ਼ੇਖ ਹਸੀਨਾ ਨੇ ਛੱਡੀ ਸਰਕਾਰੀ ਰਿਹਾਇਸ਼
ਸ਼ੇਖ ਹਸੀਨਾ ਆਪਣੀ ਭੈਣ ਨਾਲ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਗਣ ਭਵਨ’ ਛੱਡ ਕੇ ਸੁਰੱਖਿਅਤ ਸਥਾਨ ‘ਤੇ ਚਲੀ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ‘ਚ ਸਰਕਾਰੀ ਨੌਕਰੀਆਂ ‘ਚ ਰਾਖਵੇਂਕਰਨ ਨੂੰ ਖਤਮ ਕਰਨ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਪ੍ਰਦਰਸ਼ਨਕਾਰੀ ਲਗਾਤਾਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਆਖਰਕਾਰ ਹਸੀਨਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਬੰਗਲਾਦੇਸ਼ ਚ ਚਲ ਰਿਹਾ ਪ੍ਰਦਰਸ਼ਨ ਭਿਆਨਕ ਤਰੀਕੇ ਨਾਲ ਵੱਧ ਗਿਆ ਕਿ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਕਰਫਿਊ ਤੋੜ ਦਿੱਤ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਦੇ ਕਰਫਿਊ ਦੀ ਉਲੰਘਣਾ ਕਰਦੇ ਹੋਏ ਢਾਕਾ ਦੀਆਂ ਸੜਕਾਂ ‘ਤੇ ਮਾਰਚ ਕੀਤਾ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਅੰਦਰ ਵੜ੍ਹ ਕੇ ਹਮਲਾ ਕੀਤਾ।
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੀਆਂ ਸੜਕਾੰ ਰਾਜਧਾਨੀ ਢਾਕਾ ਵਿੱਚ, ਸੇਨਾ ਅਤੇ ਪੁਲਿਸ ਨੇ ਸ਼ੇਖ ਹਸੀਨਾ ਦੇ ਦਫਤਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਕੰਡਿਆਲੀ ਤਾਰ ਨਾਲ ਰੋਕ ਦਿੱਤਾ। ਇਸ ਦੇ ਬਾਵਜੂਦ ਭੀੜ ਨੇ ਬੈਰੀਕੇਡਿੰਗ ਤੋੜ ਦਿੱਤੀ।
ਬੰਗਲਾਦੇਸ਼ ਵਿੱਚ ਅਣਮਿੱਥੇ ਸਮੇਂ ਲਈ ਲਗਾਇਆ ਕਰਫਿਊ
ਦਸ ਦਇਏ ਕਿ ਪ੍ਰਦਰਸ਼ਨਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਵਿਚਾਲੇ ਭੜਕੀ ਹਿੰਸਾ ‘ਚ ਹੁਣ ਤੱਕ 14 ਪੁਲਸ ਕਰਮਚਾਰੀਆਂ ਸਮੇਤ 300 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਿੰਸਾ ‘ਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ। ਬੰਗਲਾਦੇਸ਼ ‘ਚ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਪੂਰੇ ਦੇਸ਼ ‘ਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ