Manipur Violence: ਮਣੀਪੁਰ ਵਿੱਚ ਫਿਰ ਤੋਂ ਹਿੰਸਾ ਭੜਕ ਗਈ। ਜਿਰੀਬਾਮ, ਮਣੀਪੁਰ ਵਿੱਚ, ਸ਼ਾਂਤੀ ਬਹਾਲ ਕਰਨ ਅਤੇ ਹਿੰਸਾ ਨੂੰ ਰੋਕਣ ਲਈ ਮੇਤੇਈ ਅਤੇ ਹਮਾਰ ਭਾਈਚਾਰਿਆਂ ਵਿਚਕਾਰ ਇੱਕ ਸਮਝੌਤੇ ਤੇ ਸਹਮਤੀ ਬਣੀ ਸੀ, ਪਰ ਬਾਅਦ ਵਿੱਚ ਗੋਲੀਬਾਰੀ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਲਾਲਪਾਣੀ ਪਿੰਡ ‘ਚ ਖਾਲੀ ਪਏ ਇੱਕ ਘਰ ਨੂੰ ਸ਼ੁੱਕਰਵਾਰ ਰਾਤ ਨੂੰ ਅੱਗ ਲਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਇਲਾਕੇ ਵਿੱਚ ਵਾਪਰੀ ਜਿੱਥੇ ਹਿੰਸਾ ਤੋਂ ਬਾਅਦ ਜ਼ਿਆਦਾਤਰ ਘਰ ਖਾਲੀ ਪਏ ਸਨ। ਸੁਰੱਖਿਆ ਬਲਾਂ ਦੀ ਅਣਹੋਂਦ ਦਾ ਫਾਇਦਾ ਚੁੱਕਦੇ ਹੋਏ ਬਦਮਾਸ਼ਾਂ ਨੇ ਇੱਥੇ ਅੱਗਜ਼ਨੀ ਸ਼ੁਰੂ ਕਰ ਦਿੱਤੀ।
ਦੱਸ ਦੇਈਏ ਕਿ ਵੀਰਵਾਰ ਨੂੰ ਦੋਵਾਂ ਪੱਖਾਂ ਵਿਚਾਲੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਮੌਜੂਦਗੀ ਵਿੱਚ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ। ਇਹ ਸ਼ਾਂਤੀ ਸਮਝੌਤੇ ਮੁਤਾਬਕ ਇਲਾਕੇ ਵਿੱਚ ਹਾਲਾਤ ਆਮ ਵਾਂਗ ਲਿਆਉਣ ਅਤੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੀਤਾ ਗਿਆ ਸੀ। ਦੋਵਾਂ ਧਿਰਾਂ ਨੇ ਇਹ ਵੀ ਫੈਸਲਾ ਕੀਤਾ ਸੀ ਕਿ ਉਹ ਜਿਰੀਬਾਮ ਜ਼ਿਲੇ ਵਿਚ ਤਾਇਨਾਤ ਸਾਰੇ ਸੁਰੱਖਿਆ ਬਲਾਂ ਦੀ ਮਦਦ ਕਰਨਗੇ ਅਤੇ ਆਵਾਜਾਹੀ ਨੂੰ ਸੁਖਾਲਾ ਬਣਾਉਣ ਵਿੱਚ ਮਦਦ ਕਰਨਗੇ। ਇਸ ਸ਼ਾਂਤੀ ਸਮਝੌਤੇ ਦੌਰਾਨ, ਸਾਰੇ ਭਾਗੀਦਾਰ ਭਾਈਚਾਰਿਆਂ ਨੇ ਬਿਆਨ ਜਾਰੀ ਕੀਤੇ ਅਤੇ ਸਮਝੌਤੇ ‘ਤੇ ਦਸਤਖਤ ਵੀ ਕੀਤੇ। ਇਹ ਮੀਟਿੰਗ ਜਿਰੀਬਾਮ ਜ਼ਿਲ੍ਹਾ ਪ੍ਰਸ਼ਾਸਨ, ਅਸਾਮ ਰਾਈਫਲਜ਼ ਅਤੇ ਸੀਆਰਪੀਐਫ ਵੱਲੋਂ ਕਰਵਾਈ ਗਈ, ਜਿਸ ਦੌਰਾਨ ਜ਼ਿਲ੍ਹੇ ਦੇ ਥਾਡੋ, ਪਾਈਤੇ ਅਤੇ ਮਿਜ਼ੋ ਭਾਈਚਾਰਿਆਂ ਦੇ ਨੁਮਾਇੰਦੇ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ