Paris Olympics Badminton: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਓਲੰਪਿਕ ਵਿੱਚ ਬੈਡਮਿੰਟਨ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਪੁਰਸ਼ ਸ਼ਟਲਰ ਬਣ ਗਿਆ ਹੈ। ਸੇਨ ਨੇ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੇ ਚੋਊ ਤਿਏਨ ਚੇਨ ਨੂੰ 19-21, 21-15, 21-12 ਨਾਲ ਹਰਾਇਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੇਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਸਾਥੀ ਭਾਰਤੀ ਖਿਡਾਰੀ ਐਚਐਸ ਪ੍ਰਣਯ ਨੂੰ 21-12, 21-6 ਨਾਲ ਹਰਾਇਆ ਸੀ।
ਸੇਨ ਦਾ ਅਗਲਾ ਮੁਕਾਬਲਾ ਐਤਵਾਰ (4 ਅਗਸਤ) ਨੂੰ ਸੈਮੀਫਾਈਨਲ ਵਿੱਚ ਡੈਨਮਾਰਕ ਦੇ ਵਿਕਟਰ ਐਕਸਲਸਨ ਜਾਂ ਸਿੰਗਾਪੁਰ ਦੇ ਲੋਹ ਕੀਨ ਯੂ ਨਾਲ ਹੋਵੇਗਾ।
ਪਹਿਲੀ ਗੇਮ ਵਿੱਚ ਸੇਨ ਅਤੇ ਚੋਊ ਤਿਏਨ-ਚੇਨ ਵਿਚਕਾਰ ਸਖ਼ਤ ਮੁਕਾਬਲਾ ਹੋਇਆ। ਚੋਅ ਨੇ 5-3 ਦੀ ਸ਼ੁਰੂਆਤੀ ਬੜ੍ਹਤ ਲੈ ਲਈ ਅਤੇ ਸੇਨ ਨੇ ਇਕ ਸਮੇਂ ਤਕ ਸਕੋਰ 6-6 ਨਾਲ ਬਰਾਬਰ ਕਰਨ ਦੀ ਜ਼ੋਰਦਾਰ ਕੋਸ਼ਿਸ਼ ਕੀਤੀ। ਹਾਲਾਂਕਿ, ਚੋਅ ਆਪਣੇ ਸ਼ਾਟਾਂ ਦੀ ਰੇਂਜ ਦੇ ਨਾਲ ਹੋਰ ਵੀ ਹਮਲਾਵਰ ਸੀ, ਜਿਸ ਕਾਰਨ ਉਸਨੇ ਪਹਿਲੀ ਗੇਮ ਵਿੱਚ 11-9 ਦੀ ਬੜ੍ਹਤ ਲੈ ਲਈ। ਹਾਲਾਂਕਿ ਸੇਨ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਸਕੋਰ 15-15 ਨਾਲ ਬਰਾਬਰ ਕਰ ਦਿੱਤਾ, ਬਾਅਦ ਵਿੱਚ ਉਸ ਨੇ 18-17 ਦੀ ਬੜ੍ਹਤ ਬਣਾ ਲਈ, ਪਰ ਇੱਥੋਂ ਚਾਉ ਨੇ ਵਾਪਸੀ ਕੀਤੀ ਅਤੇ ਪਹਿਲੀ ਗੇਮ 21-19 ਨਾਲ ਜਿੱਤ ਲਈ।
ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸੇਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੇ ਦੋ ਸੈੱਟ ਆਸਾਨੀ ਨਾਲ 21-15, 21-12 ਨਾਲ ਜਿੱਤ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ।
ਹਿੰਦੂਸਥਾਨ ਸਮਾਚਾਰ