Paris Olympics 2024: ਸਰਬੀਆ ਦੇ ਸਟਾਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਸ਼ੁੱਕਰਵਾਰ ਦੇਰ ਰਾਤ ਇਟਲੀ ਦੇ ਲੋਰੇਂਜੋ ਮੁਸੇਟੀ ਨੂੰ 6-4, 6-2 ਨਾਲ ਹਰਾ ਕੇ ਆਪਣੇ ਪਹਿਲੇ ਓਲੰਪਿਕ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਜੋਕੋਵਿਚ ਹੁਣ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਕਾਰਲੋਸ ਅਲਕਾਰਾਜ਼ ਨਾਲ ਭਿੜਨਗੇ।
37 ਸਾਲਾ ਜੋਕੋਵਿਚ ਨੇ ਉੱਚ-ਗੁਣਵੱਤਾ ਵਾਲੇ ਮੈਚ ਵਿੱਚ ਕੋਰਟ ਫਿਲਿਪ ਚੈਟੀਅਰ ‘ਤੇ ਲੋਰੇਂਜ਼ੋ ਮੁਸੇਟੀ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕੀਤਾ, ਇਸ ਦੌਰਾਨ ਜੋਕੋਵਿਚ ਨੂੰ ਕਈ ਵਾਰ ਪਰੇਸ਼ਾਨੀ ਹੋਈ ਪਰ ਫੈਸਲਾਕੁੰਨ ਪਲਾਂ ‘ਚ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਅਤੇ ਜਿੱਤ ਦਰਜ ਕੀਤੀ।
ਸਿਖਰਲਾ ਦਰਜਾ ਪ੍ਰਾਪਤ ਜੋਕੋਵਿਚ ਆਪਣੇ ਪਿਛਲੇ ਤਿੰਨ ਓਲੰਪਿਕ ਸਿੰਗਲਜ਼ ਸੈਮੀਫਾਈਨਲ ਹਾਰ ਗਏ ਸਨ ਅਤੇ ਸੋਨ ਤਗਮਾ ਉਨ੍ਹਾਂ ਦੇ ਕਰੀਅਰ ਦਾ ਇੱਕੋ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ। ਜੋਕੋਵਿਚ ਐਤਵਾਰ ਨੂੰ ਸੋਨ ਤਗਮੇ ਦੇ ਮੁਕਾਬਲੇ ਵਿੱਚ ਸਪੇਨ ਦੇ ਅਲਕਾਰਾਜ਼ ਨਾਲ ਭਿੜਨਗੇ, ਜਦੋਂ ਕਿ 11ਵਾਂ ਦਰਜਾ ਪ੍ਰਾਪਤ ਮੁਸੇਟੀ ਕਾਂਸੀ ਦੇ ਤਗ਼ਮੇ ਲਈ ਕੈਨੇਡਾ ਦੇ ਫੇਲਿਕਸ ਔਗਰ-ਅਲਿਸਾਇਮ ਦਾ ਸਾਹਮਣਾ ਕਰਨਗੇ।
ਹਿੰਦੂਸਥਾਨ ਸਮਾਚਾਰ