New Delhi: ਦਿੱਲੀ ਪੁਲਿਸ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ 2 ਤੋਂ 16 ਅਗਸਤ ਤੱਕ ਡਰੋਨ ਅਤੇ ਪੈਰਾ ਗਲਾਈਡਿੰਗ ਆਦਿ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਦੁਆਰਾ ਜਾਰੀ ਹੁਕਮਾਂ ਅਨੁਸਾਰ, ਜੇਕਰ ਕੋਈ ਪੈਰਾਗਲਾਈਡਰ, ਪੈਰਾ-ਮੋਟਰਜ਼, ਹੈਂਗ-ਗਲਾਈਡਰ, ਮਾਨਵ ਰਹਿਤ ਹਵਾਈ ਵਾਹਨ (ਯੂਏਵੀ), ਰਿਮੋਟ ਪਾਇਲਟ ਏਅਰਕ੍ਰਾਫਟ, ਹਾਟ ਏਅਰ ਬੈਲੂਨ, ਛੋਟੇ ਆਕਾਰ ਦੇ ਪਾਵਰਡ ਏਅਰਕ੍ਰਾਫਟ ਜਾਂ ਜਹਾਜ਼ ਰਾਹੀਂ ਪੈਰਾ-ਜੰਪਿੰਗ ਆਦਿ ਰਾਹੀਂ ਆਮ ਲੋਕਾਂ, ਪਤਵੰਤੇ ਵਿਅਕਤੀਆਂ ਜਾਂ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਦਾ ਹੈ ਤਾਂ ਉਸ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਕਾਰਵਾਈ ਕੀਤੀ ਜਾਵੇਗੀ।
ਸੁਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ
ਸੁਤੰਤਰਤਾ ਦਿਵਸ ‘ਤੇ ਅੱਤਵਾਦੀ ਖਤਰੇ ਦੇ ਖੂਫੀਆ ਅਲਰਟ ਤੋਂ ਬਾਅਦ ਲਾਲ ਕਿਲੇ ਅਤੇ ਆਸਪਾਸ ਦੇ ਇਲਾਕਿਆਂ ‘ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸੁਤੰਤਰਤਾ ਦਿਵਸ ਦੇ ਜਸ਼ਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਲਾਲ ਕਿਲੇ ਦੇ ਅੰਦਰਲੇ ਘੇਰੇ ਦੀ ਸੁਰੱਖਿਆ ਦੀ ਕਮਾਨ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਐਨਐਸਜੀ ਕਮਾਂਡੋ ਫੋਰਸ ਅਤੇ ਅਰਧ ਸੈਨਿਕ ਬਲਾਂ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਜਾਣਗੀਆਂ।
ਸੁਰੱਖਿਆ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਵਿੱਚ ਲਾਲ ਕਿਲ੍ਹੇ ਦੇ ਅੰਦਰ ਅਤੇ ਬਾਹਰ ਦਰੱਖਤਾਂ ਨੂੰ ਕੋਡਿੰਗ ਕਰਕੇ ਇੱਕ ‘ਸੁਰੱਖਿਆ ਬਲੂਪ੍ਰਿੰਟ’ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦਰੱਖਤਾਂ ਦਾ ਕੋਡ ਨਿਰਧਾਰਤ ਕਰਕੇ ਕਰੀਬ 3200 ਸੁਰੱਖਿਆ ਪੁਆਇੰਟ ਬਣਾਏ ਗਏ ਹਨ, ਜਿੱਥੋਂ ਵਿਸ਼ੇਸ਼ ਕਮਾਂਡੋ ਦਸਤੇ ਵੱਲੋਂ ਸ਼ੱਕੀ ਵਿਅਕਤੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਹੈਲੀਕਾਪਟਰ ‘ਤੇ ਆਧੁਨਿਕ ਹਥਿਆਰਾਂ ਨਾਲ ਲੈਸ ਕਮਾਂਡੋ ਟੀਮ ਅਸਮਾਨ ਤੋਂ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇਗੀ।
ਸੁਰੱਖਿਆ ਦੀ ਤਿਆਰੀ ਹੋਰ ਕੀ ਹੈ?
ਲਾਲ ਕਿਲ੍ਹਾ ਅਤੇ ਰੂਟ ਸਮੇਤ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣਗੇ- 20,000
ਇਨ੍ਹਾਂ ’ਚ ਨੀਮ ਫ਼ੌਜੀ ਬਲਾਂ ਦੀ ਗਿਣਤੀ ਹੋਵੇਗੀ-5000
ਲਾਲ ਕਿਲ੍ਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਸਪੈਸ਼ਲ ਕਮਾਂਡੋ ਤਾਇਨਾਤ-500
ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਬਾਲਕੋਨੀਆ ’ਤੇ ਸੁਰੱਖਿਆ ਕਰਮਚਾਰੀ -605
ਨੇੜੇ ਦੀਆਂ ਇਮਾਰਤਾਂ ਦੀਆਂ ਕਿੰਨੀਆਂ ਖਿੜਕੀਆਂ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ – 104
ਹਿੰਦੂਸਥਾਨ ਸਮਾਚਾਰ