Paris Olympic 2024: ਪੈਰਿਸ ਓਲੰਪਿਕ ਖੇਡਾਂ ਦੇ ਮਹਾਕੁੰਭ ਵਿੱਚ ਮੁੱਕੇਬਾਜ਼ੀ ਦੇ ਮੈਚ ਦੌਰਾਨ ਇੱਕ ਵਿਵਾਦ ਖੜ੍ਹਾ ਹੋ ਗਿਆ। ਵੀਰਵਾਰ ਨੂੰ ਇਟਲੀ ਦੀ ਐਂਜੇਲਾ ਕੈਰੀਨੀ ਸਿਰਫ 46 ਸਕਿੰਟ ਬਾਅਦ ਰੋਂਦੀ ਹੋਈ ਮੈਚ ਤੋਂ ਹਟ ਗਈ। ਉਸ ਨੇ ਨਾ ਸਿਰਫ ਮੈਚ ਅੱਧ ਵਿਚਾਲੇ ਛੱਡ ਦਿੱਤਾ, ਸਗੋਂ ਆਪਣੇ ਵਿਰੋਧੀ ਨਾਲ ਹੱਥ ਮਿਲਾਉਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਿੰਗ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਜੋ ਹੁਣ ਸੁਰਖੀਆਂ ‘ਚ ਹੈ।
ਦਰਅਸਲ, ਇਹ ਸਾਰਾ ਵਿਵਾਦ ਪੈਰਿਸ ਓਲੰਪਿਕ ਦੌਰਾਨ ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫ ਨੂੰ ਲੈ ਕੇ ਉੱਠਿਆ। ਬੀਤੇ ਵੀਰਵਾਰ ਨੂੰ ਅਲਜੀਰੀਆ ਦੀ ਇਮਾਨ ਖਲੀਫ ਅਤੇ ਇਟਲੀ ਦੀ ਐਂਜੇਲੀ ਕੈਰੀਨੀ ਵਿਚਾਲੇ ਮੁੱਕੇਬਾਜ਼ੀ ਦਾ ਮੁਕਾਬਲਾ ਹੋਇਆ। ਇਹ ਵਰਗ 66 ਕਿਲੋ ਵਰਗ ਦਾ ਸੀ ਜੋ ਸ਼ੁਰੂ ਹੁੰਦੇ ਹੀ ਲਾਈਮਲਾਈਟ ਵਿੱਚ ਆ ਗਿਆ। ਐਂਜੇਲਾ ਸਿਰਫ 46 ਸਕਿੰਟਾਂ ਵਿੱਚ ਮੁਕਾਬਲੇ ਤੋਂ ਹਟ ਗਈ, ਜਿਸ ਨਾਲ ਇਮਾਨ ਖਲੀਫ਼ ਆਟੋਮੈਟਿਕ ਜੇਤੂ ਬਣ ਗਈ। ਇਸ ਦੌਰਾਨ ਏਂਜਲਾ ਨੇ ਨਾ ਸਿਰਫ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ, ਸਗੋਂ ਪਿੱਛੇ ਜਾ ਕੇ ਰੋਈ ਵੀ।
ਇਸ ਪੂਰੇ ਮਾਮਲੇ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਵੀ ਇਟਲੀ ਦੀ ਐਂਜੇਲਾ ਕੈਰੀਨੀ ਨੂੰ ਮੁਕਾਬਲੇ ਤੋਂ ਬਾਹਰ ਕੀਤੇ ਜਾਣ ਦੀ ਆਲੋਚਨਾ ਕੀਤੀ। ਉਸਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਟਵੀਟ ਕੀਤਾ, “ਮੈਂ ਜਾਣਦੀ ਹਾਂ ਕਿ ਤੁਸੀਂ ਹਾਰ ਨਹੀਂ ਮੰਨੋਗੇ, ਐਂਜੇਲਾ। ਮੈਨੂੰ ਯਕੀਨ ਹੈ ਕਿ ਆਖਰਕਾਰ ਇੱਕ ਦਿਨ ਨਿਰਪੱਖ ਮੁਕਾਬਲੇ ਵਿੱਚ, ਮਿਹਨਤ ਅਤੇ ਪਸੀਨੇ ਨਾਲ, ਤੁਸੀਂ ਉਹ ਪ੍ਰਾਪਤ ਕਰੋਗੇ ਜਿਸ ਦੇ ਤੁਸੀਂ ਹੱਕਦਾਰ ਹੋ।” ਉਸ ਦੇ ਪੱਖ ਤੋਂ ਇਹ ਵੀ ਕਿਹਾ ਗਿਆ ਕਿ ਟੈਸਟੋਸਟੀਰੋਨ ਦੇ ਇਨ੍ਹਾਂ ਪੱਧਰਾਂ ਨਾਲ ਮੁਕਾਬਲੇ ਵਿੱਚ ਹਿੱਸਾ ਲੈਣਾ ਬਰਾਬਰੀ ਨਹੀਂ ਹੈ। ਮਰਦਾਨਾ ਵਿਸ਼ੇਸ਼ਤਾਵਾਂ ਵਾਲੇ ਅਥਲੀਟਾਂ ਨੂੰ ਔਰਤਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
So che non mollerai, Angela, e so che un giorno guadagnerai con sforzo e sudore quello che meriti. In una competizione finalmente equa. pic.twitter.com/bJ2GfAUTzq
— Giorgia Meloni (@GiorgiaMeloni) August 1, 2024
ਜਿਕਰਯੋਗ ਹੈ ਕਿ ਇਮਾਨ ਖਲੀਫ਼ 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਲਿੰਗ ਟੈਸਟ ਦੌਰਾਨ ਫੇਲ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਉਸ ਸਮੇਂ ਦੱਸਿਆ ਗਿਆ ਸੀ ਕਿ ਜਾਂਚ ਦੌਰਾਨ ਉਸ ਦਾ ਟੈਸਟੋਸਟੀਰੋਨ ਲੈਵਲ ਵਧਿਆ ਪਾਇਆ ਗਿਆ। ਪਰ ਉਸ ਨੂੰ ਪੈਰਿਸ ਓਲੰਪਿਕ ‘ਚ ਮੌਕਾ ਦਿੱਤਾ ਗਿਆ, ਜਿਸ ਤੋਂ ਬਾਅਦ ਖੇਡ ਜਗਤ ‘ਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ ਜੋ ਹੁਣ ਪੂਰੀ ਦੁਨੀਆ ‘ਚ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਇਕ ਵੱਕਾਰੀ ਖੇਡ ਵਿਚ ਇਮਾਨ ਨੂੰ ਇਕ ਮਹਿਲਾ ਦੇ ਖਿਲਾਫ ਕਿਵੇਂ ਖੜ੍ਹਾ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ