Paris Olympics 2024: ਭਾਰਤੀ ਦਿੱਗਜ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦੇ ਲਗਾਤਾਰ ਤੀਜਾ ਓਲੰਪਿਕ ਤਮਗਾ ਜਿੱਤਣ ਦੇ ਸੁਪਨੇ ‘ਤੇ ਪਾਣੀ ਫਿਰ ਗਿਆ।ਪੀਵੀ ਸਿੰਧੂ ਪੈਰਿਸ ਓਲੰਪਿਕ-2024 ਤੋਂ ਬਾਹਰ ਹੋ ਗਈ ਹੈ। ਪੈਰਿਸ ਓਲੰਪਿਕ ‘ਚ ਸਿੰਧੂ ਦਾ ਸਫਰ ਪ੍ਰੀ-ਕੁਆਰਟਰ ਫਾਈਨਲ ‘ਚ ਹੀ ਖਤਮ ਹੋ ਗਿਆ। ਇਸ ਵਾਰ ਵੀ ਉਹ ਤਮਗੇ ਦੀ ਦਾਅਵੇਦਾਰ ਸੀ, ਪਰ ਉਸ ਨੂੰ ਚੀਨੀ ਖਿਡਾਰਨ Hei Bing Xiao ਨੇ ਹਰਾਇਆ ਅਤੇ ਇਸ ਦੇ ਨਾਲ ਹੀ ਸਿੰਧੂ ਦਾ ਓਲੰਪਿਕ ਤਗਮੇ ਦੀ ਹੈਟ੍ਰਿਕ ਬਣਾਉਣ ਦਾ ਓਸ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਇਸ ਹਾਰ ਤੋਂ ਬਾਅਦ ਸਿੰਧੂ ਨੇ ਕਿਹਾ ਹੈ ਕਿ ਉਸ ਨੂੰ ਯਕੀਨ ਨਹੀਂ ਹੈ ਕਿ ਉਹ ਚਾਰ ਸਾਲ ਬਾਅਦ ਲਾਸ ਏਂਜਲਸ ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੱਕ ਖੇਡੇਗੀ ਜਾਂ ਨਹੀਂ।
ਇਸ ਹਾਰ ਤੋਂ ਸਿੰਧੂ ਯਕੀਨੀ ਤੌਰ ‘ਤੇ ਕਾਫੀ ਨਿਰਾਸ਼ ਹੈ ਅਤੇ ਮੈਚ ਤੋਂ ਬਾਅਦ ਉਸ ਨੇ ਸੰਨਿਆਸ ਲੈਣ ਦੀ ਗੱਲ ਕੀਤੀ।
ਦਸ ਦਇਏ ਕਿ ਉਸਨੇ ਰੀਓ ਓਲੰਪਿਕ-2016 ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਤੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਆਪਣੇ ਭਵਿੱਖ ਦੇ ਕਰੀਅਰ ਬਾਰੇ ਸਿੰਧੂ ਨੇ ਕਿਹਾ ਕਿ ਅਗਲੇ ਓਲੰਪਿਕ ਲਈ ਅਜੇ ਚਾਰ ਸਾਲ ਬਾਕੀ ਹਨ, ਇਸ ਲਈ ਉਸਨੇ ਇਸ ਬਾਰੇ ਅਜੇ ਕੁਜ ਸੋਚਿਆ ਨਹੀਂ ਹੈ। ਅਤੇ ਉਹ ਚਾਰ ਸਾਲ ਬਾਅਦ ਲਾਸ ਏਂਜਲਸ ‘ਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੱਕ ਖੇਡੇਗੀ ਜਾਂ ਨਹੀਂ।
ਹਿੰਦੂਸਥਾਨ ਸਮਾਚਾਰ