Kolkata News: ਭਾਜਪਾ ਦੇ ਸੀਨੀਅਰ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਸੂਬੇ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡਾ ਦਾਅਵਾ ਕੀਤਾ ਹੈ। ਅਧਿਕਾਰੀ ਨੇ ਸੱਤਾਧਾਰੀ ਪਾਰਟੀ ‘ਤੇ ਲੋਕ ਸਭਾ ਚੋਣਾਂ ‘ਚ ਕਾਊਂਟਿੰਗ ਅਫਸਰਾਂ ਨੂੰ ਖਰੀਦਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਅਰਾਮਬਾਗ ਲੋਕ ਸਭਾ ਹਲਕੇ ਦੇ ਇੱਕ ਵਿਧਾਨ ਸਭਾ ਹਲਕੇ ਦੀਆਂ ਗਿਣਤੀ ਦੇ ਵੇਰਵੇ ਅਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਸਵੀਰ ਹੈ ਜੋ ਗਿਣਤੀ ਦੌਰਾਨ ਪੈੱਨ ਨਾਲ ਲਿਖੀ ਗਈ ਹੈ। ਇਸ ਵਿੱਚ ਸੱਤਾਧਾਰੀ ਧਿਰ ਨੂੰ ਮਿਲੀਆਂ ਵੋਟਾਂ ਨੂੰ ਕੰਪਿਊਟਰ ’ਤੇ ਅਪਲੋਡ ਕਰਨ ਅਤੇ ਬਾਅਦ ਵਿੱਚ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕਰਨ ਦੌਰਾਨ ਪੂਰੀ ਤਰ੍ਹਾਂ ਨਾਲ ਵਧਿਆ ਦਿਖਾਇਆ ਗਿਆ ਹੈ। ਸ਼ੁਭੇਂਦੂ ਨੇ ਲਿਖਿਆ, “ਅਰਾਮਬਾਗ ਲੋਕ ਸਭਾ ਹਲਕੇ ਵਿੱਚ ਜਿੱਤ ਦਾ ਅੰਤਰ ਸਿਰਫ਼ 6399 ਵੋਟਾਂ ਦਾ ਹੈ। ਇਹ ਇੱਕ ਉਦਾਹਰਣ ਹੈ ਕਿ ਕਿਵੇਂ ਚੋਣ ਨੂੰ ਚੋਰੀ ਕੀਤਾ ਗਿਆ। ਏਆਰਓ (ਸਹਾਇਕ ਰਿਟਰਨਿੰਗ ਅਫਸਰ) ਟੇਬਲ ਦੀ ਹੱਥ ਲਿਖਤ ਸ਼ੀਟ ਵੇਖੋ। ਇਹ ਈਵੀਐਮ ਡੇਟਾ ਮੁੱਖ ਤੌਰ ‘ਤੇ ਗਿਣਤੀ ਏਜੰਟਾਂ ਵਲੋਂ ਨੋਟ ਕੀਤਾ ਜਾਂਦਾ ਹੈ। ਹਰੀਪਾਲ ਵਿਧਾਨ ਸਭਾ ਦੇ ਬੂਥ ਨੰਬਰ 236 ‘ਤੇ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਵੋਟਾਂ ਇਸ ਪ੍ਰਕਾਰ ਹਨ:-
ਟੀਐਮਸੀ ਉਮੀਦਵਾਰ – 252
ਭਾਜਪਾ ਉਮੀਦਵਾਰ – 254
ਸ਼ੁਭੇਂਦਰੂ ਨੇ ਫਿਰ ਲਿਖਿਆ, “ਅਜੀਬ ਗੱਲ ਇਹ ਹੈ ਕਿ ਜਦੋਂ ਇਹ ਡੇਟਾ ਅਪਡੇਟ ਕਰਨ ਲਈ ਕੰਪਿਊਟਰ ਰੂਮ ਵਿੱਚ ਜਾਂਦਾ ਹੈ ਅਤੇ ਅੰਤ ਵਿੱਚ ਈਸੀਆਈ ਸਾਈਟ ’ਤੇ ਪਹੁੰਚਦਾ ਹੈ, ਤਾਂ ਹਰੀਪਾਲ ਵਿਧਾਨ ਸਭਾ ਦੇ ਬੂਥ ਨੰਬਰ 236 ਵਿੱਚ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਵੋਟਾਂ ਇਸ ਤਰ੍ਹਾਂ ਅਪਲੋਡ ਕੀਤੀਆਂ ਜਾਂਦੀਆਂ ਹਨ:-
ਟੀਐਮਸੀ ਉਮੀਦਵਾਰ – 552
ਭਾਜਪਾ ਉਮੀਦਵਾਰ – 254
ਹੋਰ ਉਦਾਹਰਣਾਂ ਵੀ ਹਨ। ਜੇਕਰ ਪ੍ਰਕਿਰਿਆ ਨਿਰਪੱਖ ਹੁੰਦੀ ਤਾਂ ਭਾਜਪਾ ਉਮੀਦਵਾਰ ਦੀ ਜਿੱਤ ਜਾਂਦਾ।
ਉਨ੍ਹਾਂ ਕਾਊਂਟਿੰਗ ਅਫਸਰ ਨੂੰ ਖਰੀਦਣ ਦਾ ਦੋਸ਼ ਲਾਉਂਦਿਆਂ ਕਿਹਾ ਹੈ, ‘‘ਵਿਧਾਨਸਭਾ-ਵਾਰ ਕਾਊਂਟਿੰਗ ਰੂਮ ਦੇ ਏਆਰਓ ਟੇਬਲ ਤੱਕ ਇੱਕ ਸਿਆਸੀ ਪਾਰਟੀ ਦਾ ਕੰਟਰੋਲ ਹੁੰਦਾ ਹੈ। ਜੇਕਰ ਡਾਟਾ ਕਮਰੇ ਤੋਂ ਬਾਹਰ ਜਾਣ ਦੇ ਬਾਅਦ ਵੀ ਹੇਰਾਫੇਰੀ ਹੁੰਦੀ ਹੈ ਤਾਂ ਉਮੀਦਵਾਰ ਕੀ ਕਰ ਸਕਦਾ ਹੈ? ਜਾਪਦਾ ਹੈ ਕਿ ਜਿਨ੍ਹਾਂ ਅਫ਼ਸਰਾਂ ਨੂੰ ਅਜਿਹੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਉਹ ਪੂਰੀ ਤਰ੍ਹਾਂ ਵਿਕਾਊ ਸਨ। ਪੱਛਮੀ ਬੰਗਾਲ ਵਿੱਚ ਤੁਹਾਡਾ ਸੁਆਗਤ ਹੈ, ਜਿੱਥੇ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਵੀ ਚੋਣ ਨਤੀਜਿਆਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।”
ਜ਼ਿਕਰਯੋਗ ਹੈ ਕਿ ਅਰਾਮਬਾਗ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਮਿਤਾਲੀ ਬਾਗ ਸਨ, ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਜੇਤੂ ਐਲਾਨ ਦਿੱਤਾ ਹੈ। ਭਾਜਪਾ ਵੱਲੋਂ ਅਰੂਪ ਕੁਮਾਰ ਦਿਗਰ ਚੋਣ ਮੈਦਾਨ ਵਿੱਚ ਸਨ, ਜੋ ਦੂਜੇ ਨੰਬਰ ’ਤੇ ਰਹੇ।
ਹਿੰਦੂਸਥਾਨ ਸਮਾਚਾਰ