Siliguri, West Bengal: ਝਾਰਖੰਡ ਤੋਂ ਬਾਅਦ ਪੱਛਮੀ ਬੰਗਾਲ ਦੇ ਰਾਂਗਾਪਾਨੀ ਵਿੱਚ ਵੀ ਰੇਲ ਹਾਦਸਾ ਵਾਪਰਿਆ। ਇਸ ਵਾਰ ਮਾਲ ਗੱਡੀ ਪਟੜੀ ਤੋਂ ਉਤਰ ਗਈ ਹੈ। ਰੇਲਵੇ ਸੂਤਰਾਂ ਅਨੁਸਾਰ ਮਾਲ ਗੱਡੀ ਬੁੱਧਵਾਰ ਨੂੰ ਰਾਂਗਾਪਾਨੀ ਸਥਿਤ ਨੁਮਾਲੀਗੜ੍ਹ ਰਿਫਾਇਨਰੀ ਲਿਮਟਿਡ ਦੇ ਸ਼ੈੱਡ ਵੱਲ ਜਾ ਰਹੀ ਸੀ। ਇਸ ਦੌਰਾਨ ਦੋ ਡੱਬੇ ਪਟੜੀ ਤੋਂ ਉਤਰ ਗਏ।
ਘਟਨਾ ਕਾਰਨ ਰਾਂਗਾਪਾਨੀ ਰੇਲਵੇ ਫਾਟਕ ਨੂੰ ਬੰਦ ਕਰ ਦਿੱਤਾ ਗਿਆ ਹੈ। ਪਟੜੀ ਤੋਂ ਉਤਰੇ ਡੱਬਿਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜੂਨ ‘ਚ ਸਿਆਲਦਾਹ-ਅਗਰਤਲਾ ਕੰਚਨਜੰਗਾ ਐਕਸਪ੍ਰੈਸ ਰਾਂਗਾਪਾਨੀ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਡੇਢ ਮਹੀਨੇ ਦੇ ਅੰਦਰ ਹੀ ਰਾਂਗਾਪਾਨੀ ‘ਚ ਇਕ ਵਾਰ ਫਿਰ ਰੇਲ ਹਾਦਸਾ ਵਾਪਰਿਆ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਝਾਰਖੰਡ ਦੇ ਚੱਕਰਧਰਪੁਰ ਵਿੱਚ ਹਾਵੜਾ-ਸੀਐਸਐਮਟੀ ਐਕਸਪ੍ਰੈਸ ਪਟੜੀ ਤੋਂ ਉਤਰ ਗਈ ਸੀ। ਰੇਲ ਗੱਡੀਆਂ ਵਾਰ-ਵਾਰ ਪਟੜੀ ਤੋਂ ਕਿਉਂ ਉਤਰ ਰਹੀਆਂ ਹਨ, ਇਸ ਦੀ ਜਾਂਚ ਦੀ ਮੰਗ ਕੀਤੀ ਗਈ ਹੈ
ਹਿੰਦੂਸਥਾਨ ਸਮਾਚਾਰ