Jalandhar News: ਜਲੰਧਰ ਦੇ ਫਿਲੌਰ ਕਸਬੇ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ ਇਸਨਾਨ ਕਰਾਉਣ ਲੱਗੇ ਤਾਂ ਉਸ ਦੀ ਮੌਤ ਦਾ ਰਾਜ਼ ਖੁੱਲ੍ਹ ਕੇ ਸਾਹਮਣੇ ਆਇਆ। ਮ੍ਰਿਤਕ ਔਰਤ ਦੇ ਪੱਟ ‘ਤੇ ਕਾਲੇ ਰੰਗ ਦੇ ਪੈੱਨ ਨਾਲ ਉਸ ਨੂੰ ਮਾਰਨ ਵਾਲਿਆਂ ਦੇ ਨਾਵਾਂ ਵਾਲਾ ਸੁਸਾਈਡ ਨੋਟ ਲਿਖਿਆ ਹੋਇਆ ਸੀ, ਪਰ ਉਸ ਦੇ ਸਹੁਰਿਆਂ ਨੇ ਜਲਦਬਾਜ਼ੀ ‘ਚ ਨਾਂ ਮਿਟਾ ਦਿੱਤੇ।
ਨਹਾਉਣ ਵਾਲੀਆਂ ਔਰਤਾਂ ਨੇ ਜਦੋਂ ਉਸ ਦੇ ਪੱਟ ਵੱਲ ਧਿਆਨ ਨਾਲ ਦੇਖਿਆ ਤਾਂ ਉਸ ‘ਤੇ ਲਿਖਿਆ ਸੀ-ਜੇਕਰ ਅੱਜ ਮੈਨੂੰ ਕੁਝ ਹੋਇਆ ਤਾਂ ਇਸ ਦੇ ਜ਼ਿੰਮੇਵਾਰ ਇਹ ਲੋਕ ਹੋਣਗੇ। ਮ੍ਰਿਤਕ ਔਰਤ ਦਾ ਨਾਂ ਅਮਨਦੀਪ ਕੌਰ (30) ਹੈ। ਪੁਲਿਸ ਨੂੰ ਜਿਵੇਂ ਹੀ ਇਸ ਮਾਮਲੇ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਔਰਤ ਦੀ ਲਾਸ਼ ਨੂੰ ਚਿਤਾ ਤੋਂ ਚੁੱਕ ਕੇ ਆਪਣੇ ਕਬਜ਼ੇ ‘ਚ ਲੈ ਲਿਆ। ਫਿਲਹਾਲ ਔਰਤ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਸ ਦੀ ਰਿਪੋਰਟ ਤੋਂ ਬਾਅਦ ਹੀ ਪੁਲੀਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰੇਗੀ।
ਹਿੰਦੂਸਥਾਨ ਸਮਾਚਾਰ