Bathinda News: ਮੁਹਾਲੀ ਵਿੱਚ ਚੱਲ ਰਹੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਨਕਲ ਕਰਕੇ ਬਠਿੰਡਾ ਵਿੱਚ ਨਕਲੀ ਲਾਹੌਰੀ ਜੀਰਾ ਤਿਆਰ ਕਰਨ ਵਾਲੀ ਇੱਕ ਕੰਪਨੀ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਹਾਲੀ ਦੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਾਨੂੰਨੀ ਸਲਾਹਕਾਰ ਅਰੁਣ ਕੁਮਾਰ ਨੇ ਬਠਿੰਡਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਗੋਵਿੰਦਪੁਰਾ ਸਥਿਤ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਲਾਹੌਰੀ ਜੀਰੇ ਦੀ ਨਕਲ ਕਰਕੇ ਲਾਹੌਰੀ ਜੀਰਾ ਸਾਫਟ ਡਰਿੰਕ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ।
ਥਾਣਾ ਕੈਂਟ ਦੀ ਪੁਲੀਸ ਨੇ ਅਰੁਣ ਕੁਮਾਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕਰ ਕੇ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਸ ਮਾਮਲੇ ‘ਚ ਕੰਪਨੀ ਦੇ ਪਾਰਟਨਰ ਅਤੇ ਡਾਇਰੈਕਟਰ ਨੂੰ ਨਾਮਜ਼ਦ ਕੀਤਾ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਕੰਪਨੀ ਵਿੱਚ ਅਕਾਲੀ ਦਲ ਦੇ ਇੱਕ ਅਧਿਕਾਰੀ ਦੀ ਵੀ ਭਾਈਵਾਲੀ ਹੈ।
ਹਿੰਦੂਸਥਾਨ ਸਮਾਚਾਰ