Calgary, Canada: ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਕੈਨੇਡਾ ਕੈਲਗਰੀ ਵਿੱਚ ਖਾਲਿਸਤਾਨ ਬਾਰੇ ਰੈਫਰੈਂਡਮ ਦਾ ਤਮਾਸ਼ਾ ਦੇਖਣ ਨੂੰ ਮਿਲਿਆ। ਕੈਨੇਡਾ ਵਿੱਚ ਵਸਦੇ ਹਜ਼ਾਰਾਂ ਸਿੱਖ ਇਸ ਵਿੱਚ ਹਿੱਸਾ ਲੈਣ ਲਈ ਕੈਲਗਰੀ ਦੇ ਮਿਉਂਸਪਲ ਪਲਾਜ਼ਾ ਪੁੱਜੇ। ਇਹ ਪਲਾਜ਼ਾ ਸਥਾਨਕ ਸੰਯੁਕਤ ਰਾਜ ਦੇ ਡਿਪਲੋਮੈਟਿਕ ਮਿਸ਼ਨ ਦੇ ਸਾਹਮਣੇ ਹੈ। ਪਾਕਿਸਤਾਨ ਦੇ ਜੀਓ ਚੈਨਲ ਨੇ 28 ਜੁਲਾਈ ਨੂੰ ਆਪਣੀ ਵੈੱਬਸਾਈਟ ‘ਤੇ ਇਸ ਬਾਰੇ ਵਿਸਥਾਰਤ ਰਿਪੋਰਟ ਜਾਰੀ ਕੀਤੀ ਹੈ।
ਇਸ ਰਿਪੋਰਟ ਮੁਤਾਬਕ ਇਸਦਾ ਆਯੋਜਨ ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ (ਐੱਸਜੇਐੱਫ) ਸਮੂਹ ਵਲੋਂ ਕੀਤਾ ਗਿਆ ਸੀ। ਸਮੂਹ ਨੇ ਇਸਦਾ ਆਯੋਜਨ ਅਲਬਰਟਾ ਪ੍ਰਾਂਤ ਦੇ ਸਿੱਖਾਂ ਦੇ ਵਿਚਾਰਾਂ ਨੂੰ ਜਾਣਨ ਲਈ ਕੀਤਾ। ਅੰਦਾਜ਼ਨ 10 ਲੱਖ ਸਿੱਖ ਕੈਨੇਡਾ ਵਿੱਚ ਅਤੇ ਇੱਕ ਲੱਖ ਦੇ ਕਰੀਬ ਕੈਲਗਰੀ ਵਿੱਚ ਰਹਿੰਦੇ ਹਨ। ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਨੇ ਰਾਇਸ਼ੁਮਾਰੀ ਲਈ ਸਭ ਤੋਂ ਪਹਿਲਾਂ ਵੋਟ ਪਾਈ। ਖਾਲਿਸਤਾਨ ਕੌਂਸਲ ਦੇ ਚੇਅਰਮੈਨ ਡਾ. ਬਖ਼ਸ਼ੀਸ਼ ਸਿੰਘ ਸੰਧੂ ਨੇ ਵੋਟਿੰਗ ਦੀ ਸ਼ੁਰੂਆਤ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜ਼ਹਿਰ ਉਗਲਿਆ।
ਹਿੰਦੂਸਥਾਨ ਸਮਾਚਾਰ