Shimla News: ਰਾਜਧਾਨੀ ਸ਼ਿਮਲਾ ‘ਚ ਪੰਜਾਬ ਤੋਂ ਆਏ ਦੋ ਸੈਲਾਨੀਆਂ ਕੋਲੋਂ ਨਸ਼ੀਲਾ ਪਦਾਰਥ ਚਿੱਟਾ ਬਰਾਮਦ ਹੋਇਆ ਹੈ। ਮੁਲਜ਼ਮ ਸੈਲਾਨੀ ਸ਼ਿਮਲਾ ਦੇ ਪੁਰਾਣੇ ਬੱਸ ਸਟੈਂਡ ਨੇੜੇ ਧਰਮਸ਼ਾਲਾ ਵਿੱਚ ਠਹਿਰੇ ਹੋਏ ਸਨ। ਸ਼ਿਮਲਾ ਦਾ ਇੱਕ ਸਥਾਨਕ ਨੌਜਵਾਨ ਵੀ ਉਨ੍ਹਾਂ ਦੇ ਨਾਲ ਸੀ। ਸ਼ਿਮਲਾ ਪੁਲਿਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੂੰ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਸ਼ਿਮਲਾ ਦੇ ਬੁਟੇਲ ਧਰਮਸ਼ਾਲਾ, ਪੁਰਾਣਾ ਬੱਸ ਸਟੈਂਡ ‘ਚ ਤਿੰਨ ਨੌਜਵਾਨਾਂ ਵੱਲੋਂ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਪੁਲਿਸ ਟੀਮ ਬੁਟੇਲ ਧਰਮਸ਼ਾਲਾ ਦੇ ਇੱਕ ਕਮਰੇ ਵਿੱਚ ਪਹੁੰਚੀ। ਇੱਥੇ ਤਿੰਨ ਨੌਜਵਾਨ ਬੈਠੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਉਨ੍ਹਾਂ ਆਪਣਾ ਨਾਂਅ ਲਖਵਿੰਦਰ ਵਾਸੀ ਮਕਾਨ ਨੰਬਰ ਬੀ-3/196, ਗਲੀ 6 ਲਾਈਨ ਬਜ਼ਾਰ, ਫ਼ਰੀਦਕੋਟ ਪੰਜਾਬ, ਉਮਰ 20 ਸਾਲ, ਮਨੀਸ਼ ਕੁਮਾਰ, ਮਕਾਨ ਨੰ: ਬੀ-2/192, ਵਾਰਡ ਨੰ. 18 ਜਤਿੰਦਰ ਚੌਕ, ਜਾਨੀਆ ਮੁਹੱਲਾ, ਫਰੀਦਕੋਟ ਪੰਜਾਬ, ਉਮਰ 31 ਸਾਲ ਅਤੇ ਅਨੰਤ ਭਾਰਦਵਾਜ ਵਾਸੀ ਦਵਾਰਕਾਗੜ੍ਹ ਰਾਮ ਬਾਜ਼ਾਰ ਸ਼ਿਮਲਾ ਜ਼ਿਲ੍ਹਾ ਸ਼ਿਮਲਾ ਉਮਰ 18 ਸਾਲ ਦੱਸਿਆ। ਇਨ੍ਹਾਂ ਦੇ ਕਬਜ਼ੇ ‘ਚੋਂ 3.54 ਗ੍ਰਾਮ ਚਿੱਟਾ ਬਰਾਮਦ ਹੋਇਆ।
ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਸਦਰ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ