Washington D.C.: ਨਿਊਜਰਸੀ ਦੇ ਡੈਮੋਕ੍ਰੇਟ ਸੈਨੇਟਰ ਰਾਬਰਟ ਮੇਨੇਡੇਜ਼ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ 16 ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਖਰਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਬਰਟ ਮੇਨੇਡੇਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ
ਨੇ ਨਿਊ ਜਰਸੀ ਦੇ ਗਵਰਨਰ ਫਿਲਿਪ ਡੀ. ਮਰਫੀ ਨੂੰ ਆਪਣਾ ਅਸਤੀਫਾ ਪੱਤਰ ਭੇਜ ਦਿੱਤਾ। ਇਹ ਜਾਣਕਾਰੀ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ।
ਦ ਨਿਊਯਾਰਕ ਟਾਈਮਜ਼ ਦੇ ਅਨੁਸਾਰ, ਅਦਾਲਤ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਉਨ੍ਹਾਂ ਨੂੰ ਅਸਤੀਫਾ ਦੇਣ ਲਈ ਡੈਮੋਕ੍ਰੇਟਿਕ ਸਹਿਯੋਗੀਆਂ ਦੇ ਵਧਦੇ ਦਬਾਅ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਹੈ ਕਿ ਉਹ ਪਿਛਲੇ ਹਫਤੇ ਮੈਨਹਟਨ ਸੰਘੀ ਜਿਊਰੀ ਦੇ ਫੈਸਲੇ ਖਿਲਾਫ ਅਪੀਲ ਕਰਨਗੇ। ਜ਼ਿਕਰਯੋਗ ਹੈ ਸੈਨੇਟ ਨੈਤਿਕਤਾ ਕਮੇਟੀ ਵਲੋਂ ਨੂੰ ਕੱਢੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਕਾਰਜਕਾਲ ਮਹੀਨਾ ਪਹਿਲਾਂ ਛੱਡਣ ਦਾ ਵਿਕਲਪ ਚੁਣਿਆ।
ਵਰਣਨਯੋਗ ਹੈ ਕਿ ਉਨ੍ਹਾਂ ਨੂੰ ਮਿਸਰ ਦੇ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਵਿਚ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਰਾਬਰਟ ਮੇਨੇਡੇਜ਼ ਨੂੰ ਸ਼ਕਤੀਸ਼ਾਲੀ ਡੈਮੋਕ੍ਰੇਟ ਮੰਨਿਆ ਜਾਂਦਾ ਹੈ। ਮੇਨੇਡੇਜ਼, 70, ਅਹੁਦੇ ‘ਤੇ ਰਹਿੰਦੇ ਹੋਏ ਸੰਘੀ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਵਾਲੇ ਸੱਤਵੇਂ ਸੈਨੇਟਰ ਹਨ। ਇਨ੍ਹਾਂ ਮਾਮਲਿਆਂ ‘ਚ ਉਨ੍ਹਾਂ ਨੂੰ ਕਿੰਨੀ ਸਜ਼ਾ ਮਿਲੇਗੀ, ਇਸਦਾ ਫੈਸਲਾ ਅਕਤੂਬਰ ‘ਚ ਹੋਵੇਗਾ। ਜੱਜ ਸਿਡਨੀ ਐਚ. ਸਟੀਨ 29 ਅਕਤੂਬਰ ਨੂੰ ਸਜ਼ਾ ਸੁਣਾਉਣਗੇ।
ਹਿੰਦੂਸਥਾਨ ਸਮਾਚਾਰ