Kathmandu, Nepal: ਭਾਰਤ ਤੋਂ ਪਹੁੰਚੀ ਐਨਡੀਆਰਐਫ ਦੀ ਟੀਮ ਨੇ ਪਿਛਲੇ ਹਫਤੇ, ਸ਼ੁੱਕਰਵਾਰ ਸਵੇਰੇ ਤੜਕੇ, ਤ੍ਰਿਸ਼ੂਲੀ ਨਦੀ ਵਿੱਚ ਡੁੱਬੀਆਂ ਦੋ ਬੱਸਾਂ ਅਤੇ ਲਾਪਤਾ ਯਾਤਰੀਆਂ ਦੀ ਤਲਾਸ਼ੀ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ। ਟੀਮ ਨੇ ਚਿਤਵਨ ਦੇ ਸਿਮਲਤਾਲ ਨੇੜੇ ਰੈਸਕਿਉ ਆਪ੍ਰੇਰਸ਼ ਸ਼ੁਰੂ ਕੀਤਾ।
ਨੇਪਾਲ ਸਰਕਾਰ ਦੀ ਰਸਮੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਭਾਰਤ ਸਰਕਾਰ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਬਲ (ਐਨਡੀਆਰਐਫ) ਦੇ 12 ਮੈਂਬਰ ਭੇਜੇ ਹਨ। ਚਿਤਵਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਇੰਦਰਦੇਵ ਯਾਦਵ ਨੇ ਟੀਮ ਦੇ ਸ਼ਨੀਵਾਰ ਸਵੇਰੇ ਬਚਾਅ ਕਾਰਜ ਦੀ ਕਮਾਨ ਸੰਭਾਲਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਹੁਣ ਤੱਕ ਦੋਵਾਂ ਬੱਸਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਦੋਵੇਂ ਬੱਸਾਂ ਵਿੱਚ 65 ਯਾਤਰੀ ਸਵਾਰ ਸਨ। ਸ਼ੁੱਕਰਵਾਰ ਸ਼ਾਮ ਤੱਕ ਸਿਰਫ਼ 23 ਯਾਤਰੀਆਂ ਦੀਆਂ ਲਾਸ਼ਾਂ ਹੀ ਬਰਾਮਦ ਕੀਤੀਆਂ ਜਾ ਸਕੀਆਂ ਸਨ। ਹੁਣ ਤੱਕ ਬਚਾਅ ਮੁਹਿੰਮ ਦੀ ਕਮਾਨ ਸੰਭਾਲ ਰਹੇ ਆਰਮਡ ਪੁਲਿਸ ਫੋਰਸ ਦੇ ਡੀਆਈਜੀ ਪੁਰਸ਼ੋਤਮ ਥਾਪਾ ਨੇ ਦੱਸਿਆ ਕਿ ਜ਼ਿਆਦਾਤਰ ਲਾਸ਼ਾਂ 150 ਕਿਲੋਮੀਟਰ ਦੂਰ ਤੋਂ ਮਿਲੀਆਂ ਹਨ।
ਹਿੰਦੂਸਥਾਨ ਸਮਾਚਾਰ