Kolkata News: ਬੰਗਲਾਦੇਸ਼ ਵਿੱਚ ਵਿਦਿਆਰਥੀ ਅੰਦੋਲਨ ਦੇ ਹਿੰਸਕ ਅੰਤ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਦੂਜੇ ਦੇਸ਼ਾਂ ਦੇ ਵਿਦਿਆਰਥੀ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਇਕੱਠੇ ਹੋਏ ਹਨ। ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਪਿਛਲੇ ਦੋ ਦਿਨਾਂ ‘ਚ ਕਰੀਬ 830 ਵਿਦਿਆਰਥੀਆਂ ਨੂੰ ਭਾਰਤੀ ਸਰਹੱਦ ਦੇ ਅੰਦਰ ਸੁਰੱਖਿਅਤ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 18 ਜੁਲਾਈ ਤੱਕ ਨਾਗਾਲੈਂਡ ਦੇ ਦਾਵਕੀ ‘ਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਸਥਿਤ ਦਾਵਕੀ-ਤਾਮਾਬਿਲ ਚੈੱਕ ਪੋਸਟ ਰਾਹੀਂ ਭਾਰਤ ‘ਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਕੁੱਲ ਗਿਣਤੀ 474 ਰਹੀ।
ਇਨ੍ਹਾਂ ੲਭਾਰਤੀ ਵਿਦਿਆਰਥੀਆਂ ਦੀ ਗਿਣਤੀ 198 ਸੀ, ਜਦੋਂ ਕਿ ਬੰਗਲਾਦੇਸ਼ ਦੇ 168 ਵਿਦਿਆਰਥੀ, ਨੇਪਾਲ ਦੇ 101 ਵਿਦਿਆਰਥੀ ਅਤੇ ਭੂਟਾਨ ਦੇ ਸੱਤ ਵਿਦਿਆਰਥੀਆਂ ਸ਼ਾਮਲ ਹਨ। 19 ਜੁਲਾਈ ਨੂੰ ਦੁਪਹਿਰ 1:30 ਵਜੇ ਤੱਕ, ਬੰਗਲਾਦੇਸ਼ ਤੋਂ 356 ਵਿਦਿਆਰਥੀ ਭਾਰਤ ਵਿੱਚ ਦਾਖਲ ਹੋਏ ਹਨ। ਇਨ੍ਹਾਂ ਵਿੱਚ 200 ਭਾਰਤੀ ਵਿਦਿਆਰਥੀ, 143 ਨੇਪਾਲੀ ਵਿਦਿਆਰਥੀ, 01 ਭੂਟਾਨੀ ਵਿਦਿਆਰਥੀ ਅਤੇ 12 ਬੰਗਲਾਦੇਸ਼ੀ ਵਿਦਿਆਰਥੀ ਸ਼ਾਮਲ ਹਨ।
ਹਾਲਾਤ ਇਹ ਹਨ ਕਿ ਬੰਗਲਾਦੇਸ਼ ਦੇ ਵਿਦਿਆਰਥੀ ਵੀ ਆਪਣੀ ਸੁਰੱਖਿਆ ਲਈ ਭਾਰਤੀ ਸਰਹੱਦ ਵੱਲ ਭੱਜ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਬੀਐਸਐਫ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਸੁਰੱਖਿਆ ਘੇਰੇ ਵਿੱਚ ਰੱਖਿਆ ਹੈ। ਸਬੰਧਤ ਵਿਦਿਆਰਥੀਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲਾਂਕਿ, ਇਹ ਸੰਖਿਆ ਸਿਰਫ ਵਿਦਿਆਰਥੀਆਂ ਲਈ ਦੱਸੀ ਗਈ ਹੈ। ਫਿਲਹਾਲ ਬੰਗਲਾਦੇਸ਼ ਤੋਂ ਕਿੰਨੇ ਸੈਲਾਨੀ ਜਾਂ ਹੋਰ ਨਾਗਰਿਕ ਭਾਰਤ ਆਏ ਹਨ, ਇਸ ਬਾਰੇ ਅਧਿਕਾਰੀ ਚੁੱਪੀ ਸਾਧ ਰਹੇ ਹਨ।
ਹਿੰਦੂਸਥਾਨ ਸਮਾਚਾਰ