Earthquake: ਚਿਲੀ ‘ਚ ਵੀਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਇਸ ਬਾਰੇ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਜਾਣਕਾਰੀ ਦਿੱਤੀ ਹੈ। ਯੂਐਸਜੀਐਸ ਨੇ ਕਿਹਾ ਕਿ ਭੂਚਾਲ ਸੈਨ ਪੇਡਰੋ ਡੇ ਅਟਾਕਾਮਾ ਸ਼ਹਿਰ ਤੋਂ 41 ਕਿਲੋਮੀਟਰ ਦੱਖਣ-ਪੂਰਬ ਵਿਚ 128 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਭੂਚਾਲ ਤੋਂ ਬਾਅਦ ਲੋਕ ਡਰ ਗਏ। ਹਾਲਾਂਕਿ ਹੁਣ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਜਨਵਰੀ ਵਿਚ ਵੀ ਉੱਤਰੀ ਚਿਲੀ ਦੇ ਤਾਰਾਪਾਕਾ ਖੇਤਰ ਵਿਚ 118 ਕਿਲੋਮੀਟਰ ਦੀ ਡੂੰਘਾਈ ਵਿਚ 5.3 ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਸਮੇਂ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ। ਚਿਲੀ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਆਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ਼ ਫਾਇਰ ‘ਤੇ ਸਥਿਤ ਹੈ, ਜਿੱਥੇ ਧਰਤੀ ਦੇ ਬਹੁਤ ਸਾਰੇ ਜਵਾਲਾਮੁਖੀ ਫਟਦੇ ਹਨ ਅਤੇ ਭੂਚਾਲ ਆਉਂਦੇ ਹਨ।
ਹਿੰਦੂਸਥਾਨ ਸਮਾਚਾਰ