Patna News: ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਢਾਕਾ ਵਿੱਚ ਇੱਕ ਨਵੇਂ ਬਣੇ ਟਾਇਲਟ ਟੈਂਕ ਦਾ ਸੈਂਟਰਿੰਗ ਖੋਲ੍ਹਣ ਦੌਰਾਨ ਟੈਂਕ ਵਿੱਚੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਜਦੋਂ ਉਹ ਪੀੜਤਾਂ ਨੂੰ ਲੈ ਕੇ ਸਬ-ਡਵੀਜ਼ਨਲ ਹਸਪਤਾਲ ਪੁੱਜੇ ਤਾਂ ਉੱਥੇ ਇਲਾਜ ਨਾ ਹੋਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ‘ਚ ਭੰਨਤੋੜ ਕੀਤੀ ਅਤੇ ਲਾਸ਼ ਰੱਖ ਕੇ ਹੰਗਾਮਾ ਕਰ ਰਹੇ ਹਨ।
ਪੁਲਿਸ ਮੁਤਾਬਕ ਇਹ ਘਟਨਾ ਢਾਕਾ ਨਗਰ ਕੌਂਸਲ ਖੇਤਰ ਦੇ ਲਹਿਨ ਢਾਕਾ ‘ਚ ਵਾਪਰੀ। ਇੱਥੇ ਰਾਮਚੰਦਰ ਠਾਕੁਰ ਦੇ ਘਰ ਟਾਇਲਟ ਟੈਂਕ ਬਣਿਆ ਹੋਇਆ ਸੀ, ਮਜ਼ਦੂਰ ਉਸਦੇ ਅੰਦਰ ਸੈਂਟਰਿੰਗ ਖੋਲ੍ਹ ਰਹੇ ਸਨ। ਇਸੇ ਦੌਰਾਨ ਟੈਂਕ ਵਿੱਚ ਜ਼ਹਿਰੀਲੀ ਗੈਸ ਹੋਣ ਕਰਕੇ ਮਜ਼ਦੂਰ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਢਾਕਾ ਦੇ ਸਬ-ਡਿਵੀਜ਼ਨਲ ਹਸਪਤਾਲ ਲਿਜਾਇਆ ਗਿਆ, ਜਿੱਥੇ 4 ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੇ ਨਾਮ ਯੋਗੇਂਦਰ ਯਾਦਵ, ਅਬਦੁਲ ਬਕਰ, ਹੁਸੈਨ ਅੰਸਾਰੀ ਅਤੇ ਵਸੀ ਅਹਿਮਦ ਹਨ। ਇਸਦੇ ਨਾਲ ਹੀ ਤਿੰਨ ਲੋਕ ਬਿਮਾਰ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਹਿੰਦੂਸਥਾਨ ਸਮਾਚਾਰ