New Delhi News: ਦਿੱਲੀ ਪੁਲਿਸ ਅੱਜ ਅਦਾਲਤ ਵਿੱਚ ਸਵਾਤੀ ਮਾਲੀਵਾਲ ਹਮਲੇ ਦੇ ਮਾਮਲੇ ਵਿੱਚ ਤੀਸ ਹਜ਼ਾਰੀ ਜ਼ਿਲ੍ਹਾ ਅਦਾਲਤ ਵਿੱਚ 1,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਰਿਸ਼ਵ ਕੁਮਾਰ ਵੱਲੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਦਿੱਲੀ ਪੁਲਿਸ 1000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕਰੇਗੀ। ਦਿੱਲੀ ਪੁਲਸ ਮੰਗਲਵਾਰ ਨੂੰ ਤੀਸ ਹਜ਼ਾਰੀ ਜ਼ਿਲਾ ਅਦਾਲਤ ‘ਚ ਚਾਰਜਸ਼ੀਟ ਦਾਖਲ ਕਰ ਸਕਦੀ ਹੈ। ਬਿਭਵ ਕੁਮਾਰ ਨੂੰ ਚਾਰਜਸ਼ੀਟ ਵਿੱਚ ਮੁੱਖ ਦੋਸ਼ੀ ਬਣਾਇਆ ਜਾਵੇਗਾ ਜਿਸ ਵਿੱਚ ਸਵਾਤੀ ਮਾਲੀਵਾਲ ਦਾ ਬਿਆਨ ਸ਼ਾਮਲ ਹੋਵੇਗਾ ਜੋ ਉਸਨੇ ਮੈਜਿਸਟਰੇਟ ਦੇ ਸਾਹਮਣੇ ਦਰਜ ਕੀਤਾ ਸੀ।
ਇਸ ਹਾਈ ਪ੍ਰੋਫਾਈਲ ਮਾਮਲੇ ਦੀ ਤੁਰੰਤ ਜਾਂਚ ਕਰਕੇ ਪੁਲਿਸ ਨੇ 60 ਦਿਨਾਂ ਦੇ ਅੰਦਰ ਚਾਰਜਸ਼ੀਟ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।1000 ਪੰਨਿਆਂ ਦੀ ਚਾਰਜਸ਼ੀਟ ‘ਚ ਪੁਲਿਸ ਨੇ ਉਨ੍ਹਾਂ ਗਵਾਹਾਂ ਨੂੰ ਸ਼ਾਮਲ ਕੀਤਾ ਹੈ ਜੋ ਉਸ ਸਮੇ ਅਰਵਿੰਦ ਕੇਜਈਰਵਾਲ ਰਿਹਾਇਸ਼ ‘ਚ ਮੌਜੂਦ ਸੀ। ਪੁਲਿਸ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਚ ਡੀਵੀਆਰ,ਮੋਬਾਈਲ ਫੋਨ ਸਣੇ ਕਈ ਗੈਜੇਟ ਨੂੰ ਜ਼ਬਤ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ 13 ਮਈ ਨੂੰ ਸਵੇਰੇ 9 ਵਜੇ ਸਵਾਤੀ ਮਾਲੀਵਾਲ ਕੁਝ ਅਹਿਮ ਮੁੱਦਿਆਂ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਸਿਵਲ ਲਾਈਨ ਸਥਿਤ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ‘ਤੇ ਪਹੁੰਚੀ ਸੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ ਵਿਭਵ ਕੁਮਾਰ ਨੇ ਮਾਲੀਵਾਲ ਨਾਲ ਬਦਸਲੂਕੀ ਅਤੇ ਕੁੱਟਮਾਰ ਕੀਤੀ ਸੀ। ਮਾਲੀਵਾਲ ਦੀ ਸ਼ਿਕਾਇਤ ਤੇ ਪੁਲਿਸ ਨੇ 15 ਮਈ ਨੂੰ ਵਿਭਵ ਕੁਮਾਰ ਦੇ ਖਿਲਾਫ਼ ਆਈਪੀਸੀ ਦੀਆਂ ਪੰਜ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਹਿੰਦੂਸਥਾਨ ਸਮਾਚਾਰ