Kathmandu News: ਕੇਪੀ ਸ਼ਰਮਾ ਓਲੀ ਨੇ ਅੱਜ ਚੌਥੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਨੇਪਾਲ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਦੇ ਨੇਤਾ ਨੂੰ ਐਤਵਾਰ ਨੂੰ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਨੇਪਾਲ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ।
ਕਮਲ ਦਹਿਲ ‘ਪ੍ਰਚੰਡ’ ਭਰੋਸੇ ਦੀ ਵੋਟ ਵਿਚ ਹਾਰੇ
ਜ਼ਿਕਰਯੋਗ ਹੈ ਕਿ 72 ਸਾਲਾ ਓਲੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਦੀ ਥਾਂ ਲੈਣਗੇ, ਜੋ ਹਾਲ ਹੀ ‘ਚ ਸ਼ੁੱਕਰਵਾਰ ਨੂੰ ਪ੍ਰਤੀਨਿਧ ਸਦਨ ‘ਚ ਭਰੋਸੇ ਦਾ ਵੋਟ ਹਾਰ ਗਏ ਸਨ, ਜਿਸ ਕਾਰਨ ਸੰਵਿਧਾਨ ਦੀ ਧਾਰਾ 76 (2) ਮੁਤਾਬਕ ਨਵੀਂ ਸਰਕਾਰ ਦਾ ਗਠਨ ਹੋਇਆ ਸੀ।
ਉਹ ਸੰਸਦ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ। ਓਲੀ ਨੂੰ ਰਾਸ਼ਟਰਪਤੀ ਭਵਨ ਦੀ ਮੁੱਖ ਇਮਾਰਤ ਸ਼ੀਤਲ ਨਿਵਾਸ ਵਿਖੇ ਰਾਸ਼ਟਰਪਤੀ ਪੌਡੇਲ ਨੇ ਸਹੁੰ ਚੁਕਾਈ। ਓਲੀ ਨੂੰ ਹੁਣ ਸੰਵਿਧਾਨਕ ਹੁਕਮਾਂ ਅਨੁਸਾਰ ਆਪਣੀ ਨਿਯੁਕਤੀ ਦੇ 30 ਦਿਨਾਂ ਦੇ ਅੰਦਰ ਸੰਸਦ ਤੋਂ ਭਰੋਸੇ ਦਾ ਵੋਟ ਲੈਣਾ ਹੋਵੇਗਾ। ਓਲੀ ਨੂੰ 275 ਸੀਟਾਂ ਵਾਲੇ ਪ੍ਰਤੀਨਿਧੀ ਸਭਾ ਵਿੱਚ ਘੱਟੋ-ਘੱਟ 138 ਵੋਟਾਂ ਦੀ ਲੋੜ ਹੋਵੇਗੀ।
ਹਿੰਦੂਸਥਾਨ ਸਮਾਚਾਰ