New Delhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਪੀ ਸ਼ਰਮਾ ਓਲੀ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐਕਸ ਹੈਂਡਲ ‘ਤੇ ਕਿਹਾ ਹੈ, ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਤੁਹਾਡੀ ਨਿਯੁਕਤੀ ‘ਤੇ ਵਧਾਈ। ਅਸੀਂ ਦੋਹਾਂ ਦੇਸ਼ਾਂ ਦਰਮਿਆਨ ਦੋਸਤੀ ਦੇ ਡੂੰਘੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਡੇ ਲੋਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਸੀ ਲਾਭਦਾਇਕ ਸਹਿਯੋਗ ਨੂੰ ਹੋਰ ਵਧਾਉਣ ਲਈ ਮਿਲ ਕੇ ਕੰਮ ਕਰਨ ਲਈ ਤਤਪਰ ਹਾਂ।
ਜ਼ਿਕਰਯੋਗ ਹੈ ਕਿ ਨੇਪਾਲ ਵਿੱਚ ਕੱਲ੍ਹ ਨਵੀਂ ਗਠਜੋੜ ਸਰਕਾਰ ਵਿੱਚ ਸੀਪੀਐਨ-ਯੂਐਮਐਲ ਪਾਰਟੀ ਦੇ ਪ੍ਰਧਾਨ ਕੇਪੀ ਸ਼ਰਮਾ ਓਲੀ ਨੂੰ ਚੌਥੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ। 72 ਸਾਲਾ ਓਲੀ ਨੇ ਪੁਸ਼ਪ ਕਮਲ ਦਹਿਲ ਪ੍ਰਚੰਡ ਦੀ ਥਾਂ ਲਈ ਹੈ। ਸੀਪੀਐਨ-ਮਾਓਵਾਦੀ ਕੇਂਦਰ ਦੇ ਚੇਅਰਮੈਨ ਪ੍ਰਚੰਡ ਸ਼ੁੱਕਰਵਾਰ ਨੂੰ ਪ੍ਰਤੀਨਿਧ ਸਦਨ ਵਿੱਚ ਭਰੋਸੇ ਦੀ ਵੋਟ ਹਾਰ ਗਏ ਸਨ। ਓਲੀ ਇਸ ਤੋਂ ਪਹਿਲਾਂ ਤਿੰਨ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਹਿੰਦੂਸਥਾਨ ਸਮਾਚਾਰ