Jagraon News:ਐਕਸੀਡੈਂਟ ਹੋਣ ਨਾਲ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਹੁਣ ਜਗਰਾਉਂ ਸ਼ਹਿਰ ਦੇ ਅੰਦਰ ਅਤੇ ਜੀਟੀ ਰੋਡ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਦੀ ਖੈਰ ਨਹੀਂ। ਜਗਰਾਓ ਟਰੈਫਿਕ ਪੁਲਿਸ ਦੇ ਇੰਚਾਰਜ ਕੁਮਾਰ ਸਿੰਘ ਦੀ ਪੁਲਿਸ ਪਾਰਟੀ ਨਾਲ ਨੈਸ਼ਨਲ ਹਾਈਵੇ 95 ਲੁਧਿਆਣਾ ਰੋਡ, ਨੇੜੇ ਰਾਧਾ ਸੁਆਮੀ ਸਤਿਸੰਗ ਬਿਆਸ ਕੋਲ ਨਾਕਾ ਲਗਾ ਕੇ ਤੇ ਰਫਤਾਰ ਨਾਲ ਗੱਡੀਆਂ ਚਲਾਉਣ ਵਾਲਿਆਂ ਨੂੰ ਰੋਕ ਕੇ ਦਰਜਨ ਦੇ ਕਰੀਬ ਦੇ ਚਲਾਨ ਕੱਟੇ ਗਏ।
ਚਲਾਨ ਕੱਟਣ ਦੇ ਨਾਲ ਨਾਲ ਡੀਐਸਪੀ ਮਨਜੀਤ ਰਾਣਾ ਨੇ ਗੱਡੀ ਚਾਲਕਾਂ ਨੂੰ ਆਪਣੀ ਅਤੇ ਹੋਰਾਂ ਦੀ ਜਾਨ ਬਚਾਉਣ ਦੇ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪਾਠ ਵੀ ਪੜਾਇਆ। ਟਰੈਫਿਕ ਪੁਲਿਸ ਦੇ ਇਨਚਾਰਜ ਕੁਮਾਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਜੀਟੀ ਰੋਡ ਤੇ ਨਾਕੇ ਲਗਾ ਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਹਨ ਤੇ ਇਹ ਮੁਹਿੰਮ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ।
ਹਿੰਦੂਸਥਾਨ ਸਮਾਚਾਰ