NEET-UG Paper Leak case: NEET ਪੇਪਰ ਲੀਕ ਮਾਮਲੇ ‘ਚ ਸੀਬੀਆਈ (CBI)ਨੇ ਮੁਲਜ਼ਮ ਰੌਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦਈਏ ਕਿ ਰਾਕੇਸ਼ ਰੰਜਨ ਉਰਫ਼ ਰੌਕੀ ਉਹ ਹੀ ਵਿਅਕਤੀ ਹੈ, ਜਿਸ ਦੀ ਸੀਬੀਆਈ ਜੋ ਕਿ ਇਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ , ਇਸ ਮਾਮਲੇ ਵਿੱਚ ਰੌਕੀ ਦੀ ਸਭ ਤੋਂ ਵੱਧ ਭਾਲ ਕਰ ਰਹੀ ਸੀ। ਗ੍ਰਿਫਤਾਰੀ ਤੋਂ ਬਾਅਦ ਰੌਕੀ ਨੂੰ ਸੀਬੀਆਈ ਨੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CBI) ਅਦਾਲਤ ਵਿੱਚ ਪੇਸ਼ ਕੀਤਾ, ਅਤੇ ਸੀਬੀਆਈ ਕੋਰਟ ਨੇ ਰੌਕੀ ਨੂੰ 10 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ।
ਦੱਸ ਦਈਏ ਕਿ ਸੀਬੀਆਈ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਤੋਂ ਰੋਕੀ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਦਸ ਦਇਏ ਕਿ ਰੌਕੀ ਮੂਲ ਰੂਪ ਤੋਂ ਨੇਵਾਦਾ ਦਾ ਰਹਿਣ ਵਾਲਾ ਹੈ ਅਤੇ ਉਸਦਾ ਅਸਲੀ ਨਾਮ ਰਾਕੇਸ਼ ਹੈ। ਪਿਛਲੇ ਕੁਝ ਸਮੇਂ ਤੋਂ ਉਹ ਰਾਂਚੀ ਵਿੱਚ ਰਹਿ ਰਿਹਾ ਹੈ ਅਤੇ ਇੱਕ ਰੈਸਟੋਰੈਂਟ ਚਲਾ ਰਿਹਾ ਸੀ।ਹੁਣ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਰੌਕੀ ਤੋਂ ਪੇਪਰ ਲੀਕ ਮਾਮਲੇ ‘ਚ ਪੁੱਛਗਿਛ ਕਰੇਗੀ, ਜਿਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉੱਮੀਦ ਹੈ।
ਇਸ ਤੋਂ ਪਹਿਲਾਂ ਸੀਬੀਆਈ ਨੇ ਧਨਬਾਦ ਤੋਂ ਫੜੇ ਗਏ ਮੁਲਜ਼ਮ ਬੰਟੀ ਨੂੰ ਪਟਨਾ ਲਿਆ ਕੇ ਪੁੱਛ ਪੜਤਾਲ ਕੀਤੀ ਸੀ, ਜਿਸ ਦੌਰਾਨ ਉਸ ਨੇ ਕਈ ਅਹਿਮ ਖੁਲਾਸੇ ਕੀਤੇ ਸਨ ਅਤੇ ਰੌਕੀ ਨਾਲ ਜੋੜਿਆ ਸੀ। ਉਸ ਨੇ ਕਈ ਅਹਿਮ ਸੁਰਾਗ ਵੀ ਦਿੱਤੇ ਸੀ, ਜਿਸ ਤੋਂ ਬਾਅਦ ਬੰਟੀ ਦੇ ਘਰੋਂ ਮੋਬਾਈਲ, ਲੈਪਟਾਪ, ਪਾਸਬੁੱਕ ਤੋਂ ਇਲਾਵਾ ਜ਼ਮੀਨ ਅਤੇ ਨਿਵੇਸ਼ ਨਾਲ ਸਬੰਧਤ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਸਨ।
ਹਿੰਦੂਸਥਾਨ ਸਮਾਚਾਰ