Punjab News: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸੈਸ਼ਨ 2023-24 ਦੀ ਬੋਰਡ ਪ੍ਰੀਖਿਆ ’ਚ ਮੈਰਿਟ ‘ਚ ਆਏ 8ਵੀਂ ਕਲਾਸ ਦੇ ਪਹਿਲੇ 150 ਅਤੇ 10ਵੀਂ ਕਲਾਸ ਦੇ ਪਹਿਲੇ 75 ਹੋਣਹਾਰ ਵਿਦਿਆਰਥੀਆਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੂਰੋਹਿਤ ਸਨਮਾਨਿਤ ਕਰਨਗੇ। ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ 16 ਜੁਲਾਈ ਨੂੰ ਚੰਡੀਗੜ੍ਹ ਦੇ ਰਾਜ ਭਵਨ ‘ਚ ਸਨਮਾਨਿਤ ਕੀਤਾ ਜਾਵੇਗਾ।
ਵਿਦਿਆਰਥੀਆਂ ਦੇ ਆਉਣ-ਜਾਣ ਦਾ ਖਰਚਾ ਸਕੂਲ ਦੇ ਅਮਾਲਾਮੇਟਡ ਫੰਡ ’ਚੋਂ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵਿਦਿਆਰਥੀ ਆਪਣੇ ਸਕੂਲ ਦੀ ਵਰਦੀ ਅਤੇ ਪਛਾਣ ਪੱਤਰ ਦੇ ਨਾਲ ਸਮਾਗਮ ’ਚ ਸ਼ਾਮਲ ਹੋਣਗੇ। ਸਮਾਗਮ ’ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਾਜ ਭਵਨ ’ਚ ਲੈ ਕੇ ਆਉਣ ਲਈ ਨੋਡਲ ਅਧਿਕਾਰੀ ਆਪਣੇ ਜ਼ਿਲੇ ’ਚ ਨੇੜੇ ਦੇ ਸਕੂਲਾਂ ਨੂੰ ਕਲੱਬ ਕਰਦੇ ਹੋਏ ਪੁਰਸ਼ ਅਤੇ ਮਹਿਲਾ ਜ਼ਿੰਮੇਦਾਰ ਅਧਿਆਪਕਾਂ ਦੀ ਡਿਊਟੀ ਲਗਾਈ ਜਾਵੇਗੀ। ਇਹ ਅਧਿਆਪਕ ਆਪਣੀ ਸਕੂਲ ਆਈ.ਡੀ. ਸਮੇਤ ਸਮਾਗਮ ’ਚ ਸ਼ਾਮਲ ਹੋਣਗੇ। ਅਧਿਆਪਕਾਂ ਦੀ ਸੂਚੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਵਿਭਾਗ ਦੀ ਈ-ਮੇਲ ਆਈਡੀ ’ਤੇ ਭੇਜੀ ਜਾਵੇਗੀ।
ਇਸ ਦੇ ਨਾਲ ਹੀ ਵਿਦਿਆਰਥੀਆਂ ਨਾਲ ਮਹਿਲਾ ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਆਪਣੇ ਅਧਿਆਪਕਾਂ ਦੇ ਨਾਲ 16
ਜੁਲਾਈ ਨੂੰ ਸਵੇਰੇ 10.30 ਵਜੇ ਗੇਟ ਨੰ. 2 ਗੁਰੂ ਨਾਨਕ ਦੇਵ ਆਡੀਟੋਰੀਅਮ, ਪੰਜਾਬ ਰਾਜ ਭਵਨ ਸੈਕਟਰ-6 ਚੰਡੀਗੜ੍ਹ ’ਚ ਪਹੁੰਚਣਗੇ।
ਹਿੰਦੂਸਥਾਨ ਸਮਾਚਾਰ